ਸਾਈਕਲ ਦਿਵਸ ‘ਤੇ ਸਿਹਤ ਵਿਭਾਗ ਸਰਦੂਲਗੜ੍ਹ ਨੇ ਕੱਢੀ ਸਾਈਕਲ ਰੈਲੀ
ਸਰਦੂਲਗੜ੍ਹ – 3 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਵਿਸ਼ਵ ਸਾਈਕਲ ਦਿਵਸ ‘ਤੇ ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ। ਗੁਰਵਿੰਦਰ ਸਿੰਘ ਮੈਨੇਜ਼ਰ (ਖੇਤੀਬਾੜੀ ਵਿਕਾਸ ਬੈਂਕ) ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਡਾ. ਸੰਧੂ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਸਰੀਰਕ ਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ-ਨਾਲ ਇਸ ਦੇ ਹੋਰ ਵੀ ਅਨੇਕਾਂ ਫਾਇਦੇ ਹਨ।
ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ, ਜੈ ਮਿਲਾਪ ਲੈਬੋਰੇਟਰੀ ਦੇ ਬਲਾਕ ਪ੍ਰਧਾਨ ਸੋਨਾ ਸਿੰਘ, ਜ਼ਿਲ੍ਹਾ ਸਕੱਤਰ ਪ੍ਰਮੋਦ ਕੁਮਾਰ, ਗੁਰਮੀਤ ਸਿੰਘ ਫੱਤਾ ਮਾਲੋਕਾ, ਬਲਜਿੰਦਰ ਸਿੰਘ, ਚਰਨ ਦਾਸ, ਭੋਜ ਰਾਜ, ਮੋਹਿਤ ਕੁਮਾਰ, ਅਮਨ ਢਿੱਲੋਂ, ਗੁਰਵਿੰਦਰ ਸੋਨੀ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਸੰਜੀਵ ਕੁਮਾਰ, ਰੁਪਿੰਦਰ ਕੌਰ, ਹੇਮਰਾਜ ਸ਼ਰਮਾ, ਜੀਵਨ ਸਿੰਘ ਸਹੋਤਾ, ਰਵਿੰਦਰ ਸਿੰਘ ਰਵੀ, ਨਿਰਮਲ ਕੌਰ ਤੋਂ ਇਲਾਵਾ ਸਾਈਕਲ ਗਰੁੱਪ ਸਰਦੂਲਗੜ੍ਹ, ਜੈ ਮਿਲਾਪ ਲੈਬੋਰੇਟਰੀ, ਸਿਹਤ ਕਰਮਚਾਰੀ ਤੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਰੈਲੀ ‘ਚ ਸ਼ਮੂਲੀਅਤ ਕੀਤੀ।
One Comment
Good job 👍