ਮਨਰੇਗਾ ਮਜ਼ਦੂਰਾਂ ਦਾ ਹੋਇਆ ਮਹਾਂ ਸੰਮੇਲਨ, ਸਾਲ ਵਿਚ ਮਿਲੇ 200 ਦਿਨ ਦਾ ਕੰਮ-ਮੰਗਲ ਨਾਇਕ
ਸਰਦੂਲਗੜ੍ਹ – 02 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਆਲ ਇੰਡੀਆ ਮਨਰੇਗਾ ਮੇਟ ਮਜ਼ਦੂਰ ਮਹਾਂ ਸੰਘ ਪੰਜਾਬ ਜ਼ਿਲ੍ਹਾ ਮਾਨਸਾ ਵਲੋਂ ਸੂਬਾ ਪ੍ਰਧਾਨ ਪੰਜਾਬ ਸ੍ਰੀ ਚੰਦ ਰਿਸ਼ੀ ਦੀ ਪ੍ਰਧਾਨਗੀ ‘ਚ ਮਾਖਾ ਚਹਿਲਾਂ ਵਿਖੇ ਰਾਸ਼ਟਰੀ ਸਮੇਲਨ ਕਰਵਾਇਆ ਗਿਆ। ਕੌਮੀ ਪ੍ਰਧਾਨ ਮੰਗਲ ਨਾਇਕ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਅੰਦਰ ਮਨਰੇਗਾ ਮਜ਼ਦੂਰਾਂ ਤੋਂ ਨਿਯਮਾਂ ਮੁਤਾਬਿਕ ਕੰਮ ਨਹੀਂ ਕਰਵਾਇਆ ਜਾਂਦਾ। ਕੇਂਦਰ ਸਰਕਾਰ ਹਰ ਸਾਲ ਮਨਰੇਗਾ ਦਾ ਬਜਟ ਘਟਾ ਰਹੀ ਹੈ। ਜਿਸ ਕਾਰਨ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲਦਾ। ਮਨਰੇਗਾ ਦੀਆਂ ਅਦਾਇਗੀਆਂ ਲੰਬੇ ਸਮੇਂ ਤੋਂ ਬਕਾਇਆ ਹਨ। ਕੇਂਦਰ ਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮੇਟਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਮੁੱਖ ਬੁਲਾਰੇ ਓਮ ਪ੍ਰਕਾਸ਼ ਪੂਨੀਆ ਨੇ ਮੰਗ ਕੀਤੀ ਕਿ ਇਕ ਸਾਲ ਵਿਚ 200 ਦਿਨ ਦਾ ਕੰਮ ਤੇ ਦਿਹਾੜੀ 500 ਰੁ. ਕੀਤੀ ਜਾਵੇ।
ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਰਾਹੀਂ ਪੰਜਾਬ ਸਰਕਾਰ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਮੈਨੇਜ਼ਰ ਬਿੱਕਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਪਾਲ ਕੌਰ, ਬਲਾਕ ਪ੍ਰਧਾਨ ਰਮਨਦੀਪ ਕੌਰ, ਚਰਨਜੀਤ ਸਿੰਘ, ਵਿਜੇ ਨਾਇਕ, ਪੰਜਾਬ ਇੰਚਾਰਜ ਰੋਸ਼ਨੀ ਦੇਵੀ, ਮੀਡੀਆ ਇੰਚਾਰਜ ਰਾਮਪਾਲ, ਲੇਬਰ ਪ੍ਰਧਾਨ ਹਰਪਾਲ ਸਿੰਘ, ਹਰਿਆਣਾ ਮੈਨੇਜ਼ਰ ਰਣਧੀਰ ਸਿੰਘ, ਕੇਸ਼ਰਦਾਸ ਜ਼ਿਲ੍ਹਾ ਪ੍ਰਧਾਨ ਫਤਿਹਾਬਾਦ, ਨੀਲਮ ਨਾਇਕ ਪ੍ਰਧਾਨ ਮਹਿਲਾ ਮੁਕਤੀ ਮੋਰਚਾ, ਗੁਰਬਾਜ ਸਿੰਘ, ਗੁਰਮੀਤ ਕੌਰ ਹੀਰੋ ਕਲਾਂ, ਮਨਦੀਪ ਦੇਵੀ ਪ੍ਰੈਸ ਸਕੱਤਰ, ਮਨਜੀਤ ਕੌਰ ਖੀਵਾ, ਨਿਰਮਲ ਸਿੰਘ ਰੱਲਾ, ਸੁਖਜੀਵਨ ਕੌਰ ਬੱਪੀਆਣਾ, ਰਜਿੰਦਰ ਸਿੰਘ ਮੀਤ ਪ੍ਰਧਾਨ, ਸੂਬੇਦਾਰ ਜਸਵੰਤ ਸਿੰਘ, ਹਰਬੰਸ ਸਿੰਘ, ਸਿਮਰਨਜੀਤ ਕੌਰ ਮਾਖਾ, ਮਹਿੰਦਰ ਸਿੰਘ, ਕਾਲਾ ਸਿੰਘ, ਸੁਖਦੀਪ ਸਿੰਘ, ਸੁਖਵੀਰ ਕੌਰ ਭੰਮੇ, ਚਰਨਜੀਤ ਕੌਰ ਭੰਮੇ, ਹਰਜਿੰਦਰ ਕੌਰ ਚਹਿਲਾਂਵਾਲੀ, ਰਘਵੀਰ ਸਿੰਘ, ਪਵਨ ਸ਼ਰਮਾ, ਹਰਜਿੰਦਰ ਸਿੰਘ, ਸੀਤਾ ਰਾਮ, ਰਮਨਦੀਪ ਕੌਰ, ਸੁਖਪਾਲ ਕੌਰ, ਸਾਹਿਬ ਸਿੰਘ, ਸਤਪਾਲ ਸਿੰਘ, ਮਾਮੂ ਰਾਮ, ਕੁਲਦੀਪ ਸਿੰਘ, ਮੋਨਿਕਾ, ਪਰਮਜੀਤ ਕੌਰ, ਸਰਬਜੀਤ ਕੌਰ, ਜਸਵੰਤ ਸਿੰਘ ਹਾਜ਼ਰ ਸਨ।