ਪਾਣੀ ਤੇ ਜਵਾਨੀ ਨੂੰ ਬਚਾਉਣ ਲਈ ਕੀਤਾ ਜਾਗੂਰਕ
ਸਰਦੂਲਗੜ੍ਹ – 25 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼ਹੀਦ ਊਧਮ ਸਿੰਘ ਕਲੱਬ ਹੀਰਕੇ ਵਲੋਂ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਦੇ ਪਾਣੀ ਤੇ ਜਵਾਨੀ ਨੂੰ ਬਚਾਉਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਰਘਵੀਰ ਸਿੰਘ ਮਾਨ ਡਾਇਰੈਕਟਰ ਯੁਵਕ ਸੇਵਾਵਾਂ, ਹਰਿੰਦਰ ਸਿੰਘ ਮਾਨਸ਼ਾਹੀਆ, ਪ੍ਰਸਿੱਧ ਗੀਤਕਾਰ ਤੇ ਗਾਇਕ ਬਲਜਿੰਦਰ ਸੰਗੀਲਾ ਨੇ ਪਾਣੀ ਦੀ ਸੰਭਾਲ਼ ‘ਤੇ ਬੋਲਦਿਆਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ‘ਚ ਹਰ ਚੀਜ਼ ਨਵੀਂ ਤਿਆਰ ਕੀਤੀ ਜਾ ਸਕਦੀ ਹੈ ਪਰ ਪਾਣੀ ਤੇ ਖੂਨ ਕਿਤੋਂ ਵੀ ਪੈਦਾ ਨਹੀਂ ਕੀਤੇ ਜਾ ਸਕਦੇ।ਇਸ ਲਈ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰ ਲੈਣ ਚਾਹੀਦਾ ਹੈ ਕਿ ਪਾਣੀ ਦੀ ਵਰਤੋਂ ਸੰਜਮ ਨਾਲ ਕਰਾਂਗੇ। ਇਸ ਦਿਨ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।
ਸਿਹਤ ਵਿਭਾਗ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਬਲਾਕ ਐਜੂਕੇਟਰ ਤਿਰਲੋਕ ਸਿੰਘ ਤੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਵਾਲੀਆ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਦਲੀਲਾਂ ਸਹਿਤ ਵਿਸਥਾਰ ਨਾਲ ਸਮਝਾਇਆ।ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣਾ ਫਰਜ਼ ਸਮਝ ਕੇ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦੇਵੇ ਤਾਂ ਕੁਝ ਹੀ ਦਿਨਾਂ ‘ਚ ਬਹੁਤ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ।
ਮਾਸਟਰ ਸੁਖਪਾਲ ਸਿੰਘ ਬਰਨ, ਕਾਮਰੇਡ ਕ੍ਰਿਸ਼ਨ ਚੌਹਾਨ ਮਾਨਸਾ, ਗੁਰਪ੍ਰੀਤ ਸਿੰਘ ਮਾਨ ਨੇ ਸ਼ਹੀਦ ਦੇ ਜੀਵਨ ਕਾਲ ਤੇ ਚਾਨਣਾ ਪਾੳਂਦੇ ਹੋਏ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਣ ਦੀ ਗੱਲ ਆਖੀ।ਇਸ ਮੌਕੇ ਗਨੇਸ਼ਵਰ ਕੁਮਾਰ ਥਾਣਾ ਮੁਖੀ ਝੁਨੀਰ, ਰਾਜਿੰਦਰ ਕੁਮਾਰ ਵਰਮਾ, ਕਲੱਬ ਦੇ ਚੇਅਰਮੈਨ ਤੋਤਾ ਸਿੰਘ, ਜੀਤ ਕੌਰ ਦਈਆ , ਸੱਤਾ ਸਿੰਘ ਖਾਰਾ, ਗੁਰਲਾਲ ਸਿੰਘ ਬੁਢਲਾਡਾ, ਰਾਜਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਮਾਨ, ਮਾਸਟਰ ਤਾਰਾ ਸਿੰਘ, ਵਿਕਰਮ ਸਿੰਘ ਵਿੱਕੀ ਮਾਨਸਾ ਹਾਜ਼ਰ ਸਨ।