ਪ੍ਰਾਈਵੇਟ ਸਕੂਲ ਯੂਨੀਅਨ (ਮਾਨਸਾ) ਦਾ ਗਠਨ ਹੋਇਆ, ਸਰਬਜੀਤ ਸਿੰਘ ਸਿੱਧੂ ਬਣੇ ਪ੍ਰਧਾਨ

ਪ੍ਰਾਈਵੇਟ ਸਕੂਲ ਯੂਨੀਅਨ (ਮਾਨਸਾ) ਦਾ ਗਠਨ ਹੋਇਆ, ਸਰਬਜੀਤ ਸਿੰਘ ਸਿੱਧੂ ਬਣੇ ਪ੍ਰਧਾਨ

ਸਰਬਜੀਤ ਸਿੰਘ ਸਿੱਧੂ ਬਣੇ ਪ੍ਰਧਾਨ

ਸਰਦੂਲਗੜ੍ਹ – 23 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀ ਇਕੱਤਰਤਾ ਪਵਨ ਕੁਮਾਰ ਮੱਤੀ ਤੇ ਗੁਰਦੀਪ ਸਿੰਘ ਮਾਖਾ ਦੀ ਪ੍ਰਧਾਨਗੀ ‘ਚ ਮਾਨਸਾ ਵਿਖੇ ਹੋਈ। ਜਿਸ ਵਿਚ ਰੀਕੋਗਨਾਈਜ਼ਡ, ਐਫਲੀਏਟਡ, ਫੈੱਡਰੇਸ਼ਨ ਆਫ ਸਕੂਲਜ਼, ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ, ਐਸੋਸੀਏਟਡ ਸਕੂਲ ਸ਼ਾਮਲ ਹੋਏ।ਇਸ ਦੌਰਾਨ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਤੇ ਪ੍ਰਾਈਵੇਟ ਸਕੂਲ ਯੂਨੀਅਨ ਦਾ ਗਠਨ ਕੀਤਾ ਗਿਆ।

ਜਥੇਬੰਦੀ ਦੀ ਚੋਣ ਲਈ ਜਗਤਾਰ ਸਿੰਘ ਝੱਬਰ, ਜਗਜੀਤ ਕੌਰ ਤੇ ਗੁਰਪ੍ਰੀਤ ਸਿੰਘ ਦੀ ਤਿੰਨ ਮੈਂਬਰੀ ਕਮੇਟੀ ਨੇ ਹਾਊਸ ਅੰਦਰ ਨਵ-ਗਠਿਤ ਯੂਨੀਅਨ ਦਾ ਵਿਧਾਨ ਪੜ੍ਹਿਆ। ਇਸ ਤੋਂ ਬਾਅਦ ਸਰਬਸੰਮਤੀ ਨਾਲ ਸਰਬਜੀਤ ਸਿੰਘ ਸਿੱਧੂ ਪ੍ਰਧਾਨ, ਸੁਰੇਸ਼ ਕੁਮਾਰ ਸਿੰਗਲਾ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮੀਤ ਪ੍ਰਧਾਨ, ਲੱਖਾ ਸਿੰਘ ਜਨਰਲ ਸਕੱਤਰ, ਹਰਦੀਪ ਸਿੰਘ ਜਟਾਣਾ ਪ੍ਰੈੱਸ ਸਕੱਤਰ, ਜਗਜੀਤ ਕੌਰ ਸਕੱਤਰ, ਕੁਲਦੀਪ ਸਿੰਘ ਖਜ਼ਾਨਚੀ, ਸੁਖਮਨ ਸਿੰਘ ਜਥੇਬੰਦਕ ਸਕੱਤਰ, ਜਸਵਿੰਦਰ ਸਿੰਘ ਜੌੜਕੀਆਂ ਨੂੰ ਮੁੱਖ ਬੁਲਾਰਾ ਚੁਣਿਆ ਗਿਆ।

ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਸਮੂਹ ਪ੍ਰਾਈਵੇਟ ਸਕੂਲਾਂ ਦੀ ਭਲਾਈ ਵਾਸਤੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਹਰਪ੍ਰੀਤ ਸਿੰਘ ਪੁਰਬਾ, ਭੁਪਿੰਦਰ ਸਿੰਘ ਸੰਧੂ, ਸੰਤੋਖ ਕੁਮਾਰ, ਫੌਜਾ ਸਿੰਘ, ਮੱਖਣ ਸਿੰਘ, ਬ੍ਰਿਜ ਲਾਲ, ਬਲਜੀਤ ਸਿੰਘ, ਰਣਵੀਰ ਸਿੰਘ, ਓਮ ਭਾਰਗਵ, ਨੈਬ ਸਿੰਘ, ਕੁਲਦੀਪ ਸਿੰਘ, ਜਸਦੇਵ ਸਿੰਘ, ਗੁਰਜੀਤ ਸਿੰਘ, ਰਾਜਵਿੰਦਰ ਸਿੰਘ ਘਰਾਂਗਣਾ, ਪੂਨਮ ਹਾਜ਼ਰ ਸਨ।

Read Previous

ਸਰਦੂਲਗੜ੍ਹ ਦੇ ਕਈ ਪਿੰਡਾਂ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ, ਲੋਕਾਂ ਦਾ ਪੈਸਾ ਲੋਕਾਂ ਲਈ ਮਾਨ ਸਰਕਾਰ ਦਾ ਮੁੱਖ ਏਜੰਡਾ – ਗੁਰਪ੍ਰੀਤ ਸਿੰਘ ਬਣਾਂਵਾਲੀ

Read Next

ਪਿੰਡ ਹੀਰਕੇ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ‘ਤੇ ਕਰਵਾਇਆ ਸੈਮੀਨਾਰ, ਪਾਣੀ ਤੇ ਜਵਾਨੀ ਨੂੰ ਬਚਾਉਣ ਲਈ ਕੀਤਾ ਜਾਗੂਰਕ

Leave a Reply

Your email address will not be published. Required fields are marked *

Most Popular

error: Content is protected !!