ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਖਸਰਾ ਰੁਬੇਲਾ ਦੇ ਟੀਕਾਕਰਨ ਸਬੰਧੀ ਮੀਟਿੰਗ
ਸਰਦੂਲਗੜ੍ਹ – 18 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਮੀਜ਼ਲ ਰੁਬੇਲਾ ਦੇ ਖਾਤਮੇ ਲਈ ਟੀਕਾਕਰਨ ਸਬੰਧੀ ਸਿਹਤ ਵਿਭਾਗ ਸਰਦੂਲਗੜ੍ਹ ਦੇ ਫੀਲਡ ਸਟਾਫ ਦੀ ਮੀਟਿੰਗ ਹੋਈ।
ਬਲਾਕ ਅਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਸਰਵੇ ਉਪਰੰਤ 5 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਖਸਰਾ ਰੁਬੇਲਾ ਦੇ ਟੀਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬੁਖਾਰ ਦੇ ਨਾਲ ਜੇਕਰ ਧੱਫੜ ਵਗੈਰਾ ਹੋ ਜਾਣ ਤਾਂ ਨੇੜੇ ਦੇ ਹਸਤਪਾਲ ਦਿਖਾਉਣਾ ਚਾਹੀਦਾ ਹੈ। ਸਰਕਾਰ ਵਲੋਂ ਇਸ ਬਿਮਾਰੀ ਦੇ ਪੂਰਨ ਖਾਤਮੇ ਦਾ ਟੀਚਾ ਦਸੰਬਰ 2023 ਰੱਖਿਆ ਗਿਆ ਹੈ, ਦੇ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸਿਹਤ ਇੰਸਪੈਕਟਰ ਹੰਸ ਰਾਜ, ਨਿਰਮਲ ਸਿੰਘ ਕਣਕਵਾਲੀਆ, ਭੁਪਿੰਦਰ ਕੁਮਾਰ, ਐੱਲ. ਐੱਚ. ਵੀ. ਸਿਮਰਜੀਤ ਕੌਰ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਰਵਿੰਦਰ ਸਿੰਘ ਰਵੀ, ਪ੍ਰੇਮ ਸਿੰਘ ਚਹਿਲ, ਜਗਸੀਰ ਸਿੰਘ ਹਾਜ਼ਰ ਸਨ।