ਅਰੋੜਵੰਸ਼ ਸਭਾ ਮਾਨਸਾ ਨੇ ਹੱਡੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਵਾਇਆ
ਸਰਦੂਲਗੜ੍ਹ – 2 ਮਈ (ਜ਼ੈਲਦਾਰ ਟੀ.ਵੀ.) ਅਰੋੜਵੰਸ਼ ਸਭਾ ਮਾਨਸਾ ਵਲੋਂ ਸ਼ਹਿਰ ਦੀ ਨਾਨਕ ਮੱਲ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੱਡੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।ਮੁੱਖ ਮਹਿਮਾਨ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕੈਂਪ ਦੀ ਸ਼ੁਰੂਆਤ ਕਰਾਉਂਦੇ ਹੋਏ ਸਭਾ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸਰਾਹਨਾ ਕੀਤੀ।ਡਾ. ਤਰੁਣ ਬਾਗਲਾ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ।ਕੈਂਪ ਦੌਰਾਨ 300 ਵਿਅਕਤੀਆਂ ਨੂੰ ਜਾਂਚ ਉਪਰੰਤ ਦਵਾਈਆ ਵੰਡੀਆਂ ਗਈਆਂ।
ਅਰੋੜਵੰਸ਼ ਸਭਾ ਪੰਜਾਬ ਦੇ ਪ੍ਰਧਾਨ ਪ੍ਰੇਮ ਅਰੋੜਾ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਭਾ ਦੀ ਮਾਨਸਾ ਇਕਾਈ ਵਲੋਂ ਮੁਫ਼ਤ ਜਾਂਚ ਕੈਂਪ ਲਗਵਾ ਕੇ ਸਮਾਜ ਸੇਵਾ ਦਾ ਸ਼ਲਾਘਾ ਯੋਗ ਕਾਰਜ ਕੀਤਾ ਹੈ।ਉਨ੍ਹਾਂ ਕਿਹਾ ਕਿ ਡਾ. ਤਰੁਣ ਬਾਗਲਾ ਨੇ ਸਮੱੁਚੇ ਅਰੋੜਾ ਭਾਈਚਾਰੇ ਦਾ ਮਾਣ ਵਧਾਇਆ ਹੈ।
ਇਸ ਮੌਕੇ ਸਭਾ ਦੇ ਸਰਪ੍ਰਸਤ ਮਿੱਠੂ ਅਰੋੜਾ, ਐਡਵੋਕੇਟ ਆਸ਼ੂ ਅਹੂਜਾ, ਨੌਜਵਾਨ ਆਗੂ ਸਮੀਰ ਛਾਬੜਾ, ਡਾ. ਰੰਜੀਵ ਸਿੰਗਲਾ, ਰਾਮ ਚੰਦ ਚਰਾਇਆ, ਤਰਸੇਮ ਚੰਦ ਮਿੱਢਾ, ਸ਼ਾਮ ਲਾਲ, ਬਲਵਿੰਦਰ ਨਾਰੰਗ, ਸੁਭਾਸ਼ ਕਾਮਰਾ, ਬਲਜੀਤ ਸਿੰਘ ਸੇਠੀ, ਆਤਮਾ ਸਿੰਘ ਮੋਂਗਾ, ਪੋਲੀ ਨਾਰੰਗ, ਮੱਖਣ ਲਾਲ, ਡਾ. ਸੇਠੀ, ਅਮਿਤ ਅਰੋੜਾ, ਸੰਤ ਲਾਲ ਨਾਗਪਾਲ, ਅੰਕੁਸ਼ ਅਰੋੜਾ, ਧਰਮਿੰਦਰ ਅਰੋੜਾ, ਗੋਲਡੀ ਗਾਂਧੀ, ਨਿੱਕਾ ਅਰੋੜਾ ਹਾਜ਼ਰ ਸਨ।