ਆਸ਼ਾ ਵਰਕਰ ਯੂਨੀਅਨ (ਪੰਜੋਲਾ) ਵਲੋਂ ਜਲੰਧਰ ‘ਚ ਧਰਨਾ 1 ਮਈ ਨੂੰ
ਸਰਦੂਲਗੜ੍ਹ – 26 ਅਪ੍ਰੈਲ (ਜ਼ੈਲਦਾਰ ਟੀ.ਵੀ.) ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ (ਪੰਜੋਲਾ) ਵਲੋਂ ਆਉਣ ਵਾਲੀ 1 ਮਈ ਨੂੰ ਜਲੰਧਰ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ।ਆਸ਼ਾ ਆਗੂ ਰੁਪਿੰਦਰ ਕੌਰ ਸਰਦੂਲਗੜ੍ਹ ਨੇ ਦੱਸਿਆ ਕਿ ਬੀਤੇ ਦਿਨੀਂ ਜਥੇਬੰਦੀ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਸ਼ਾ ਤੇ ਫੈਸਿਲੀਟੇਟਰਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਕ ਵਿਚ ਸ਼ਾਂਤਮਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਸੁਪਰੀਮੋ ਕੇਜਰੀਵਾਲ ਨੇ ਉਨ੍ਹਾਂ ਦੀਆਂ ਮੰਗਾਂ ਤੇ ਗੌਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਬਣਨ ਦੇ ਸਾਲ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀਂ ਹੋਇਆ।
ਜਥੇਬੰਦੀ ਦੀ ਮੰਗ ਹੈ ਕਿ ਮਾਣ ਭੱਤਾ ਹਰਿਆਣਾ ਰਾਜ਼ ਦੀ ਤਰਜ਼ ਤੇ ਹੋਵੇ।5 ਲੱਖ ਤੱਕ ਦਾ ਦੁਰਘਟਨਾ ਬੀਮਾ ਕੀਤਾ ਜਾਵੇ।ਮੁਹੱਲਾ ਕਲੀਨਿਕਾਂ ‘ਚ ਸਰਕਾਰੀ ਮੁਲਾਜ਼ਮ ਰੱਖਣ ਵੇਲੇ ਪਹਿਲ ਦਿੱਤੀ ਜਾਵੇ।ਏ.ਐੱਨ.ਐੱਮ ਦੀ ਖ਼ਾਲੀ ਅਸਾਮੀਆਂ ਜਲਦੀ ਭਰੀਆਂ ਜਾਣ।ਕੋਰੋਨਾ ਕਾਲ ਦੌਰਾਨ ਕੱਟਿਆ ਭੱਤਾ ਬਹਾਲ ਕੀਤਾ ਜਾਵੇ।ਪ੍ਰੋਤਸਾਹਨ ਤੇ ਯਾਤਰਾ ਭੱਤਾ ਦੁੱਗਣਾ ਕੀਤਾ ਜਾਵੇ।ਇਸ ਮੌਕੇ ਮੀਤ ਪ੍ਰਧਾਨ ਸੰਤੋਸ਼ ਕੁਮਾਰੀ, ਕਸ਼ਮੀਰ ਕੌਰ ਮਲੌਦ, ਜਸਵੀਰ ਕੌਰ ਭਾਦਸੋਂ, ਸ਼ਿੰਦਰਪਾਲ ਕੌਰ ਬਾਲਿਆਂਵਾਲੀ, ਦਲਜੀਤ ਕੌਰ ਫਰੀਦਕੋਟ, ਮਨਦੀਰ ਕੌਰ ਦਿਦਾਰੇਵਾਲਾ, ਪਵਨਦੀਪ ਕੌਰ ਬਰਨਾਲਾ, ਕਮਲਜੀਤ ਕੌਰ ਰੌੜਗੜ੍ਹ, ਰਾਜਵੀਰ ਕੌਰ ਲੁਧਿਆਣਾ, ਹਰਪ੍ਰੀਤ ਕੌਰ ਭੱਠਲ਼, ਚਰਨਜੀਤ ਕੌਰ ਲੌਂਗੋਵਾਲ, ਮਨਦੀਪ ਕੌਰ ਸ਼ੇਰਪੁਰ, ਜਸਵੀਰ ਕੌਰ ਮੋਹਾਲੀ, ਕਿਰਨਜੀਤ ਕੌਰ ਟਾਲੀਆਂ, ਭੋਲੀ ਮਲੇਰਕੋਟਲਾ, ਸੰਦੀਪ ਕੌਰ ਮੋਗਾ, ਕਿਰਨ ਫਾਜ਼ਿਲਕਾ, ਬਲਕਰਨ ਕੌਰ ਅਬੋਹਰ, ਰੁਪਿੰਦਰ ਕੌਰ ਬਨੂੜ ਹਾਜ਼ਰ ਸਨ।