ਅੰਮ੍ਰਿਤਪਾਲ ਸਿੰਘ ਸਵਾ ਮਹੀਨੇ ਬਾਅਦ ਗ੍ਰਿਫਤਾਰ, ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਅੰਮ੍ਰਿਤਪਾਲ ਸਿੰਘ ਸਵਾ ਮਹੀਨੇ ਬਾਅਦ ਗ੍ਰਿਫਤਾਰ, ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਸਰਦੂਲਗੜ੍ਹ-23 ਅਪ੍ਰੈਲ (ਜ਼ੈਲਦਾਰ ਟੀ.ਵੀ.) ਪਿਛਲੇ ਸਵਾ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਕਹੇ ਜਾਂਦੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਏ ਜਾਣ ਦੀਆ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ – ਟਵਿਟਰ ਅਕਾਊਂਟ ਤੇ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ‘ਚ ਲੈਣ ਦੀ ਪੁਸ਼ਟੀ ਕਰਦੇ ਹੋਏ ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਕਿਸੇ ਵੀ ਤਰਾਂ ਦੀਆਂ ਭੜਕਾਊ ਤੇ ਗਲਤ ਖਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ।

18 ਮਾਰਚ ਤੋਂ ਰੂਪੋਸ਼ ਚੱਲ ਰਿਹਾ ਸੀ ਅੰਮ੍ਰਿਤਪਾਲ – ਜ਼ਿਕਰ ਯੋਗ ਹੈ ਕਿ ਪਿਛਲੇ ਮਹੀਨੇ (18 ਮਾਰਚ 2023) ਤੋਂ ਅੰਮ੍ਰਿਤਪਾਲ ਸਿੰਘ ਉਸ ਸਮੇਂ ਬਚ ਕੇ ਨਿਕਲ ਗਿਆ ਸੀ, ਜਦੋਂ ਪੰਜਾਬ ਪੁਲਿਸ ਅਜਨਾਲਾ ਕਾਂਡ ਮਾਮਲੇ ‘ਚ ਗ੍ਰਿਫਤਾਰ ਕਰਨ ਲਈ ਉਸ ਦੇ ਮਗਰ ਲੱਗੀ ਹੋਈ ਸੀ।ਅੰਮ੍ਰਿਤਪਾਲ ਸਿੰਘ ਉਸੇ ਦਿਨ ਤੋਂ ਰੂਪੋਸ਼ ਚੱਲ ਰਿਹਾ ਸੀ, ਦੀ 36 ਦਿਨ ਬਾਅਦ ਗ੍ਰਿਫਤਾਰੀ ਦੀ ਜਾਣਕਾਰੀ ਪੰਜਾਬ ਪੁਲਿਸ ਨੇ ਆਪਣੇ ਟਵਿਟਰ ਅਕਾਊਂਟ ਤੇ ਸਾਂਝੀ ਕੀਤੀ ਹੈ।

Read Previous

ਸਰਦੂਲਗੜ੍ਹ ‘ਚ ਮਨਾਈ ਈਦ-ਉਲ-ਫ਼ਿਤਰ

Read Next

Amritpal Singh arrested after thirty six days, Appeal by Punjab Police to maintain peace

Leave a Reply

Your email address will not be published. Required fields are marked *

Most Popular

error: Content is protected !!