ਝੁਨੀਰ ਦੇ ਪੰਜਾਬ ਕਾਨਵੈਂਟ ਸਕੂਲ ‘ਚ ਧਰਤੀ ਦਿਵਸ ਮਨਾਇਆ
ਸਰਦੂਲਗੜ੍ਹ- 22 ਅਪ੍ਰੈਲ (ਜ਼ੈਲਦਾਰ ਟੀ.ਵੀ.) ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।ਵਿਦਿਆਰਥੀਆਂ ਨੇ ਭਾਸ਼ਣ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ ਮੁਕਾਬਲਿਆਂ ਰਾਹੀਂ ਧਰਤੀ ਬਚਾਓ, ਜੀਵਨ ਬਚਾਓ ਦਾ ਸੁਨੇਹਾ ਦਿੱਤਾ।ਸਮਾਗਮ ਦੌਰਾਨ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਵੀ ਧਰਤੀ, ਹਵਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਦਾ ਹੋਕਾ ਦਿੱਤਾ ਗਿਆ।
ਪ੍ਰਿੰਸੀਪਲ ਟੀਸ਼ਾ ਅਰੋੜਾ ਨੇ ਸੰਬੋਧਨ ਕਰਦੇ ਹੋਏ ਧਰਤੀ ਦੀ ਮਹੱਤਤਾ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਜੀਵਨ ਦੀ ਹੋਂਦ ਸਿਰਫ ਧਰਤੀ ਤੇ ਹੀ ਸੰਭਵ ਹੈ, ਪਰ ਸਵਾਰਥਾਂ ਦੀ ਪੂਰਤੀ ਲਈ ਮਨੁੱਖ ਇਸ ਦੇ ਸਾਧਨਾਂ ਦੀ ਦੁਰਵਰਤੋਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗੇਲਰਡ ਨੈਲਸਨ ਦੇ ਯਤਨਾਂ ਸਦਕਾ ‘ਧਰਤੀ ਦਿਵਸ’ ਪਹਿਲੀ ਵਾਰ ਸੰਨ 1970 ਦੌਰਾਨ ਵਾਤਾਵਰਣ ਦੀ ਸ਼ੁੱਧਤਾ ਲਈ ਵਿਸ਼ਵ ਭਰ ਦੇ ਲੋਕਾਂ ਨੇ ਮਨਾਇਆ।ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਵਲੋਂ ਵਾਤਾਵਰਣ ਦੀ ਸੰਭਾਲ਼ ਤੇ ਸ਼ੁੱਧਤਾ ਕਾਇਮ ਰੱਖਣ ਦਾ ਪ੍ਰਣ ਲਿਆ ਗਿਆ।ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।