ਚਾਰ ਜਵਾਨ ਪੰਜਾਬ ਦੇ ਤੇ ਇਕ ਓਡੀਸ਼ਾ ਰਾਜ ਨਾਲ ਸਬੰਧਿਤ
ਸਰਦੂਲਗੜ੍ਹ-21 ਅਪ੍ਰੈਲ (ਜ਼ੈਲਦਾਰ ਟੀ.ਵੀ.) ਬੀਤੇ ਕੱਲ੍ਹ ਜੰਮੂ ਅਤੇ ਕਸ਼ਮੀਰ ਦੇ ਪੁਣਛ ਇਲਾਕੇ ‘ਚ ਅੱਤਵਾਦੀ ਹਮਲੇ ਦੌਰਾਨ 5 ਜਵਾਨਾਂ ਦੇ ਸ਼ਹੀਦ ਹੋ ਜਾਣ ਦੀ ਬਹੁਤ ਹੀ ਦੁੱਖਦ ਖਬਰ ਹੈ।ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਤੇਜ਼ ਬਰਸਾਤ ਹੋਣ ਕਾਰਨ ਦ੍ਰਿਸ਼ਟੀ ਘੱਟ ਸੀ ਤੇ ਫੌਜ ਦਾ ਟਰੱਕ ਰਾਜੌਰੀ ਸੈਕਟਰ ਦੀ ਭਿੰਬਰ ਗਲੀ ਤੇ ਪੁਣਛ ਵਿਚਕਾਰ ਜਾ ਰਿਹਾ ਸੀ॥
ਹਮਲਾਵਰਾਂ ਨੇ ਘਾਤ ਲਗਾ ਕੇ ਟਰੱਕ ਉੱਪਰ ਗ੍ਰਨੇਡ ਸੁੱਟ ਕੇ ਗੋਲੀਬਾਰੀ ਕੀਤੀ।ਜਿਸ ਨਾਲ ਵਾਹਨ ਨੂੰ ਅੱਗ ਲੱਗ ਗਈ ਤੇ 5 ਜਵਾਨ ਸ਼ਹੀਦ ਹੋ ਗਏ।ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਘਟਨਾ ਦੀ ਸਾਰੀ ਜਾਣਕਾਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਸਾਂਝੀ ਕੀਤੀ ਹੈ।ਫੌਜ ਦੇ ਨਾਲ ਹੋਰ ਸੁਰੱਖਿਆ ਦਸਤਿਆਂ ਵਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਜਾਰੀ ਹੈ।
ਸ਼ਹੀਦ ਹੋਣ ਵਾਲਿਆਂ ‘ਚ ਚਾਰ ਜਵਾਨ ਪੰਜਾਬ ਦੇ ਤੇ ਇਕ ਓਡੀਸ਼ਾ ਰਾਜ ਨਾਲ ਸਬੰਧਿਤ ਹੈ।ਜਿੰਨ੍ਹਾਂ ਦੀ ਪਹਿਚਾਣ ਹਵਾਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ (ਲੁਧਿਆਣਾ), ਲਾਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ (ਮੋਗਾ), ਸਿਪਾਹੀ ਹਰਕ੍ਰਿਸਨ ਸਿੰਘ ਪਿੰਡ ਤਲਵੰਡੀ ਭਰਥ (ਗੁਰਦਾਸਪੁਰ), ਸਿਪਾਹੀ ਸੇਵਕ ਸਿੰਘ ਪਿੰਡ ਬਾਘਾ (ਬਠਿੰਡਾ), ਲਾਸ ਨਾਇਕ ਦੇਬਾਸ਼ੀਸ਼ ਬਸਵਾਲ (ਓਡੀਸ਼ਾ) ਵੱਜੋਂ ਹੋਈ ਹੈ।ਦੇਸ਼ ਦੇ ਕੋਨੇ-ਕੋਨੇ ਵਿਚ ਇਸ ਘਿਨੌਣੀ ਵਾਰਦਾਤ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਹੋ ਰਹੀ ਹੈ।