ਲਖਮੀਰਵਾਲਾ ਦੀ ਨੰਨ੍ਹੀ ਗੁਰਨੂਰ ਨੇ ਚਮਕਾਇਆ ਪਿੰਡ ਦਾ ਨਾਂਅ, ਪੰਜਵੀ ਦੇ ਨਤੀਜੇ‘ਚ ਹਾਸਲ ਕੀਤੇ ਸ਼ਤ-ਪ੍ਰਤੀਸ਼ਤ ਅੰਕ

ਲਖਮੀਰਵਾਲਾ ਦੀ ਨੰਨ੍ਹੀ ਗੁਰਨੂਰ ਨੇ ਚਮਕਾਇਆ ਪਿੰਡ ਦਾ ਨਾਂਅ, ਪੰਜਵੀ ਦੇ ਨਤੀਜੇ‘ਚ ਹਾਸਲ ਕੀਤੇ ਸ਼ਤ-ਪ੍ਰਤੀਸ਼ਤ ਅੰਕ

ਪੰਜਵੀ ਦੇ ਨਤੀਜੇ‘ਚ ਹਾਸਲ ਕੀਤੇ ਸ਼ਤ-ਪ੍ਰਤੀਸ਼ਤ ਅੰਕ

ਸਰਦੂਲਗੜ੍ਹ-8 ਅਪ੍ਰੈਲ (ਜ਼ੈਲਦਾਰ ਟੀ.ਵੀ.) ਪੰਜਵੀਂ ਜਮਾਤ ਦੇ ਐਲਾਨੇ ਗਏ ਨਤੀਜੇ‘ਚੋਂ ਸਰਕਾਰੀ ਪ੍ਰਾਇਮਰੀ ਸਕੂਲ ਲਖਮੀਰਵਾਲਾ (ਮਾਨਸਾ) ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਸੁਖਦੀਪ ਸਿੰਘ ਨੇ ਸ਼ਤ-ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਿੰਡ, ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਇਸ ਸ਼ਾਨਦਾਰ ਪ੍ਰਾਪਤੀ ਬਦਲੇ ਪਿੰਡ ਵਾਸੀਆਂ ਅਤੇ ਸਕੂਲ ਵੱਲੋਂ ਨੰਨ੍ਹੀ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਕੂਲ ਮੁਖੀ ਗੁਰਬਚਨ ਸਿੰਘ ਨੇ ਦੱਸਿਆ ਕਿ ਗੁਰਨੂਰ ਨੇ 500‘ਚੋਂ 500 ਅੰਕ ਹਾਸਲ ਕੀਤੇ ਹਨ।ਇਸੇ ਤਰਾਂ ਵਿਦਿਆਰਥਣ ਨਵਸੀਰਤ ਕੌਰ ਪੁੱਤਰੀ ਅਵਤਾਰ ਸਿੰਘ 493, ਮਨਪ੍ਰੀਤ ਕੌਰ ਪੁੱਤਰੀ ਰੂਪ ਸਿੰਘ 480 ਅੰਕਾਂ ਨਾਲ ਸਕੂਲ‘ਚੋਂ ਕ੍ਰਮਵਾਰ ਦੂਜੇ-ਤੀਜੇ ਸਥਾਨ ਤੇ ਰਹੀਆਂ।ਸਮੂਹ ਸਟਾਫ ਤੇ ਪਿੰਡ ਵਾਸੀਆਂ ਨੇ ਬੱਚੀਆਂ ਨੂੰ ਫੱੁਲਾਂ ਦੇ ਹਾਰ ਪਾ ਕੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਇੰਨ੍ਹਾਂ ਹੋਣਹਾਰ ਬੱਚੀਆਂ ਦੀ ਸ਼ਲਾਘਾ ਯੋਗ ਕਾਰਗੁਜ਼ਾਰੀ ਤੋਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਲਪਨਾ ਕੀਤੀ ਜਾ ਸਕਦੀ ਹੈ।ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ।ਇਸ ਮੌਕੇ ਮਾਸਟਰ ਅਵਤਾਰ ਸਿੰਘ ਅੱਕਾਂਵਾਲੀ, ਇੰਦਰਜੀਤ ਸਿੰਘ, ਕਰਨਪਾਲ ਸਿੰਘ, ਕਰਮਜੀਤ ਸਿੰਘ, ਨਿਰਮਲ ਸਿੰਘ , ਕਮਿਕੱਰ ਸਿੰਘ, ਸਿੰਕਦਰ ਸਿੰਘ ਪੰਚ, ਲੱਖਾ ਸਿੰਘ, ਰਛਪਾਲ ਸਿੰਘ, ਨਰਦੀਪ ਸਿੰਘ, ਸੰਦੀਪ ਸਿੰਘ ਪ੍ਰਧਾਨ, ਅਕਰਮ ਖਾਨ, ਗੁਰਜੀਤ ਸਿੰਘ, ਸਮੂਹ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।

Read Previous

ਸਰਕਾਰੀ ਮਿਡਲ ਸਕੂਲ ਸਰਦੂਲੇਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Read Next

ਬਿਨਾਂ ਗਿਰਦਾਵਰੀ ਤੋਂ ਮੁਆਵਜ਼ਾ ਦੇਣ ਦੀਆਂ ਗੱਲਾਂ ਨੂੰ ਭੁੱਲੇ ਮੁੱਖ ਮੰਤਰੀ – ਬਿਕਰਮ ਸਿੰਘ ਮੋਫਰ

Leave a Reply

Your email address will not be published. Required fields are marked *

Most Popular

error: Content is protected !!