ਮਾਮਲਾ ਯੂਨੀਵਰਸਿਟੀ ਗਰਾਂਟ ਦੀ ਕਟੌਤੀ ਦਾ
ਸਰਦੂਲਗੜ੍ਹ-7 ਅਪ੍ਰੈਲ (ਜ਼ੈਲਦਾਰ ਟੀ.ਵੀ.) ਮਰਹੂਮ ਬਲਰਾਜ ਸਿੰਘ ਭੂੰਦੜ ਯਾਦਗਾਰੀ ਕਾਲਜ ਸਰਦੂਲਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਬਚਾਓ ਇਕਾਈ ਨੇ ਸਰਕਾਰ ਦੁਆਰਾ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ‘ਚ ਕੀਤੀ ਗਈ ਕਟੌਤੀ ਨੂੰ ਲੈ ਕੇ 6 ਅਪ੍ਰੈਲ ਨੂੰ ਇਕ ਰੋਜਾ ਹੜਤਾਲ ਕੀਤੀ।
ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਦੀ ਗਰਾਂਟ‘ਚ ਵਾਧਾ ਕੀਤਾ ਜਾਵੇ ਤੇ ਇਸ ਅਦਾਰੇ ਸਿਰ ਚੜ੍ਹਿਆ 150 ਕਰੋੜ ਦਾ ਕਰਜ਼ ਪੰਜਾਬ ਸਰਕਾਰ ਵੱਲੋਂ ਚੁਕਾਇਆ ਜਾਵੇ।ਇਸ ਵਾਰ ਗਰਾਂਟ ਪਹਿਲਾਂ ਨਾਲੋਂ 36 ਕਰੋੜ ਰੁ. ਘਟਾ ਦਿੱਤੀ ਹੈ।ਜਿਸ ਕਰਕੇ ਯੂਨੀਵਰਸਿਟੀ ਤੇ ਸਬੰਧਿਤ ਵਿ ਦਿਆਰਥੀਆਂ ਦਾ ਭਵਿੱਖ ਧੁੰਦਲਾਂ ਨਜ਼ਰ ਆਉਣ ਲੱਗਾ ਹੈ।ਕਈ-ਕਈ ਮਹੀਨੇ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ।ਮੌਜੂਦਾ ਸਰਕਾਰ ਸਿੱਖਿਆ, ਸਿਹਤ ਤੇ ਸਿਸਟਮ ਨੁੰ ਦਰੁੱਸਤ ਕਰਨ ਦੇ ਕੀਤੇ ਆਪਣੇ ਹੀ ਵਾਅਦੇ ਤੋਂ ਹੁਣ ਭੱਜ ਰਹੀ ਹੈ।
ਕਾਲਜ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਤੇ ਵਿਦਿਆਰਥੀ ਆਗੂ ਗਗਨਦੀਪ ਨੇ ਕਿਹਾ ਕਿ ਉੱਚ ਸਿੱਖਿਆ ਤੰਤਰ ਨੂੰ ਬਚਾਉਣ ਲਈ ਸਿਰ ਜੋੜ ਕੇ ਹੰਭਲਾ ਮਾਰਨ ਦੀ ਲੋੜ ਹੈ।ਪਿਛਲੇ 25 ਦਿਨਾਂ ਤੋਂ ਚੱਲ ਰਹੇ ਮੋਰਚੇ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
ਅਧਿਆਪਕ ਆਗੂ ਪ੍ਰੋ. ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨਾਲ ਪੰਜਾਬ ਸਰਕਾਰ ਵਿਤਕਰਾ ਕਰਦੀ ਹੈ।ਸਿੱਖਿਆ ਮੰਤਰੀ ਉੱਚ ਸਿੱਖਿਆ ਸੰਸਥਾਵਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਰਹੇ।ਇਸ ਮੌਕੇ ਪ੍ਰੋ. ਪ੍ਰਵੀਨ ਕੁਮਾਰ, ਵਿਦਿਆਰਥੀ ਆਗੂ ਸਿਮਰਜੀਤ, ਗੁਰਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।