ਮਾਨਸਾ ਤੇ ਸੰਗਰੂਰ ਦੇ ਸਭ ਤੋਂ ਵੱਧ, 14 ਸਕੂਲ ਜਾਂਚ ਦੇ ਘੇਰੇ‘ਚ
ਸਰਦੂਲਗੜ੍ਹ-4 ਅਪ੍ਰੈਲ (ਜ਼ੈਲਦਾਰ ਟੀ.ਵੀ.) ਪ੍ਰਾਈਵੇਟ ਸਕੂਲਾਂ ਖਿਲਾਫ ਮਨਮਰਜ਼ੀ ਕਰਨ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਸਖ਼ਤ ਕਦਮ ਚੱੁਕਦੇ ਪੰਜਾਬ ਸਰਕਾਰ ਨੇ ਰਾਜ ਦੇ 30 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।ਇੰਨ੍ਹਾਂ ਸਕੂਲਾਂ ਖਿਲਾਫ ਵਿ ਦਿਆਰਥੀਆਂ ਨੂੰ ਸਕੂਲਾਂ ਅੰਦਰੋਂ ਕਿਤਾਬਾਂ ਵੇਚਣ, ਵੱਧ ਫੀਸਾਂ ਤੇ ਫੰਡ ਵਸੂਲਣ ਦੇ ਕਥਿਤ ਇਲਜ਼ਾਮ ਲੱਗੇ ਹਨ।ਜਿਸ ਦੀ ਜਾਂਚ ਲਈ ਸਰਕਾਰ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ।ਜਾਣਕਾਰੀ ਮੁਤਾਬਿਕ ਗਠਿਤ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਤੇ ਸੰਗਰੂਰ ਦੇ 14 ਸਕੂਲ: ਜ਼ਿਕਰ ਯੋਗ ਹੈ ਕਿ ਮੁੱਖ ਮੰਤਰੀ ਦਾ ਘਰੇਲੂ ਜ਼ਿਲ੍ਹਾ ਸੰਗਰੂਰ ਤੇ ਮਾਨਸਾ ਦੇ ਸਭ ਤੋਂ ਵੱਧ ਸਕੂਲ ਇਸ ਘੇਰੇ ਵਿਚ ਆਏ ਹਨ, ਜਿੰਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਹੈ।
ਜ਼ਿਲ੍ਹੇ ਵਾਰ ਸੂਚੀ:
ਮਾਨਸਾ: ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਝੁਨੀਰ, ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ, ਇੰਗਲਿਸ਼ ਗਰਾਮਰ ਸਕੂਲ ਬਰ੍ਹੇ, ਐੱਨ. ਆਰ. ਐੱਮ. ਹੋਲੀ ਹਰਟ ਕਾਨਵੈਂਟ ਸਕੂਲ ਬੁਢਲਾਡਾ, ਬੀ.ਐੱਚ.ਐੱਸ. ਸੀਨੀਅਰ ਸੈਕੰਡਰੀ ਸਕੂਲ ਬਰਨਾਲਾ, ਮਦਰਜ਼ ਡਰੀਮ ਪਬਲਿਕ ਸਕੂਲ ਬੁਢਲਾਡਾ, ਐੱਨ.ਆਰ.ਐੱਮ ਹੋਲੀ ਹਰਟ ਕਾਨਵੈਂਟ ਸਕੂਲ ਬੋਹਾ।
ਸੰਗਰੂਰ: ਆਸਰਾ ਇੰਟਰਨੈਸ਼ਨਲ ਸਕੂਲ, ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸਕੂਲ ਧੁਰੀ, ਸਟੀਲਮੈਨਜ਼ ਪੰਜਾਬ ਸਕੂਲ ਚੰਨੋ, ਹੈਰੀਟੇਜ਼ ਪਬਲਿਕ ਸਕੂਲ ਭਵਾਨੀਗੜ੍ਹ, ਗਿਆਨ ਅੰਸ਼ ਗਲੋਬਲ ਸਕੂਲ ਸਲੇਮਪੁਰ ਸ਼ੇਰਪੁਰ, ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ, ਬ੍ਰਿਟਿਸ਼ ਕਾਨਵੈਂਟ ਸਕੂਲ ਸੁਨਾਮ।
ਫਾਜ਼ਿਲਕਾ: ਪਨਾਕਾ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ, ਸੇਂਟ ਕਬੀਰ ਗੁਰੂਕੁਲ, ਅਜ਼ੰਮਪਸ਼ਨ ਕਾਨਵੈਂਟ ਸਕੂਲ ਅਬੋਹਰ, ਅਸਪਾਇਰ ਇੰਟਰਨੈਸ਼ਨਲ ਸਕੂਲ ਗੋਬਿੰਦਗੜ੍ਹ, ਐੱਲ.ਆਰ.ਐੱਸ. ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਅਬੋਹਰ।
ਲੁਧਿਆਣਾ: ਸੈਕਰਡ ਹਰਟ ਕਾਨਵੈਂਟ ਸਕੂਲ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਖੰਨਾ, ਰਾਮਲਾਲ ਪਬਲਿਕ ਸਕੂਲ ਲੁਧਿਆਣਾ।
ਅੰਮ੍ਰਿਤਸਰ: ਰਾਮ ਆਸਰਾ ਸਕੂਲ ਅੰਮ੍ਰਿਤਸਰ।
ਬਠਿੰਡਾ: ਗੁਰੂਕੁਲ ਪਬਲਿਕ ਸਕੂਲ, ਈਸਟਵੁੱਡ ਇੰਟਰਨੈਸ਼ਨਲ ਡੂਮਵਾਲੀ।
ਫਤਿਹਗੜ੍ਹ ਸਾਹਿਬ: ਪਾਈਨ ਗਰੋਵਰ ਪਬਕਿਲ ਸਕੂਲ ਬਸੀ ਪਠਾਣਾ।
ਗੁਰਦਾਸਪੁਰ: ਗਲੈਕਸੀ ਸਟਾਰ ਪਬਲਿਕ ਸਕੂਲ ਗੁਰਦਾਸਪੁਰ।
ਹੁਸ਼ਿਆਰਪੁਰ: ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਹੁਸ਼ਿਆਰਪੁਰ।
ਐੱਸ.ਏ.ਐੱਸ ਨਗਰ: ਸਕੋਨਿਸ ਵਰਲਡ ਸਕੂਲ ਘਟੌਰ, ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ ਸਹਾਰਨ।
One Comment
Good coverage