ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਦਾ ਮਾਨਸਾ ਵਿਖੇ ਸੂਬਾ ਪੱਧਰੀ ਸੈਮੀਨਾਰ
ਜ਼ੈਲਦਾਰ- 2 ਅਪ੍ਰੈਲ (ਜ਼ੈਲਦਾਰ ਟੀ.ਵੀ.)ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮਯੂਨੋਹੀਮੈਟੋਲੋਜੀ (ਆਈ.ਐੱਸ.ਬੀ.ਟੀ.ਆਈ.) ਪੰਜਾਬ ਵੱਲੋਂ ਸਾਲਾਨਾ ਸੂਬਾ ਪੱਧਰੀ ਸੈਮੀਨਰ ਦੰਦੀਵਾਲ ਰਿਜੋਰਟ ਮਾਨਸਾ ਵਿਖੇ ਕਰਵਾਇਆ ਗਿਆ।’ਸਵੈ-ਇੱਛਕ ਖੂਨਦਾਨੀਆਂ ਦੀਆਂ ਕਾਮਯਾਬ ਕਹਾਣੀਆਂ’ ਦੇ ਨਾਂਅ ਹੇਠ ਕਰਵਾਏ ਇਸ ਸਮਾਗਮ‘ਚ ਪੰਜਾਬ ਦੇ 12 ਜ਼ਿਲ੍ਹਿਆਂ‘ਚੋਂ 60 ਤੋਂ ਵੱਧ ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਨੇ ਸ਼ਿਰਕਤ ਕੀਤੀ।
ਸਮਾਗਮ ਦਾ ਉਦਘਾਟਨ ਸੁਰਿੰਦਰ ਸਿੰਘ ਸਹਾਇਕ ਡਾਇਰੈਕਟਰ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਮੈਡਮ ਕੁਸ਼ਮ ਠਾਕੁਰ ਸੂਬਾ ਪ੍ਰਧਾਨ ਆਈ.ਐੱਸ.ਬੀ.ਟੀ.ਆਈ. ਤੇ ਸੂਬਾ ਸਕੱਤਰ ਮਿਹਰਪ੍ਰੀਤ ਸਿੰਘ ਨੇ ਬਲੱਡ ਗਰੁੱਪ (ਏ.ਬੀ.ਓ.) ਦੇ ਖੋਜ ਕਰਤਾ ਡਾ. ਕਾਰਲ ਲੈਂਡ ਸਟੀਨਰ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤਾ।ਮੁੱਖ ਮਹਿਮਾਨ ਡਾ. ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ, ਵਿਸ਼ੇਸ਼ ਮਹਿਮਾਨ ਰਘਵੀਰ ਸਿੰਘ ਮਾਨ ਡਾਇਰੈਕਟਰ ਯੁਵਕ ਸੇਵਾਵਾਂ ਨੇ ਕਿਹਾ ਕਿ ਨਿਰਸਵਾਰਥ ਕੰਮ ਕਰਨ ਵਾਲੀਆਂ ਖੂਨਦਾਨੀ ਸੰਸਥਾਵਾਂ ਤੇ ਇੰਨ੍ਹਾਂ ਨਾਲ ਜੁੜੇ ਵਲੰਟੀਅਰ ਪ੍ਰਸੰਸਾ ਦੇ ਪਾਤਰ ਹਨ।ਇਸ ਦੌਰਾਨ ਸੰਸਥਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਡਾ. ਹਰਦੇਵ ਸਿੰਘ ਕੋਰਵਾਲਾ ਤੇ ਬਲਜੀਤਪਾਲ ਸਿੰਘ ਨੇ ਅਦਾ ਕੀਤੀ।ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾਂ ਨੇ ਹਾਜ਼ਰੀਨ ਨੂੰ ‘ਜੀਓ ਆਇਆਂ ਨੂੰ’ ਆਖਿਆ।ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰ ਮਹਿਮਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਆਪਣੀਆਂ ਮੰਗਾਂ ਤੇ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਜੈ ਭੱਟ ਬਠਿੰਡਾ, ਨਰੇਸ਼ ਪਠਾਣੀਆਂ ਮਾਸਟਰ ਟ੍ਰੇਨਰ ਰੈੱਡ ਕਰਾਸ ਸੁਸਾਇਟੀ ਬਠਿੰਡਾ, ਮਾਸਟਰ ਬਲਜਿੰਦਰ ਸਟੇਟ ਅਵਾਰਡੀ, ਅਨਿਲ ਸ਼ਰਾਫ, ਡਾ. ਜਨਕ ਰਾਜ, ਤਰਸੇਮ ਚੰਦ ਮਿੱਡਾ, ਕੇਵਲ ਸ਼ਰਮਾ, ਮਹਿੰਦਰ ਸਾਹੀ, ਦਰਸ਼ਨ ਭੰਮਾਂ, ਬਲਜਿੰਦਰ ਸੰਗੀਲਾ, ਅੰਗਰੇਜ ਚੰਦ ਸਿੰਗਲਾ, ਬਾਬਾ ਕੌਰ ਸਿੰਘ , ਮਨਜੀਤ ਸਿੰਘ, ਤਰਸੇਮ ਸੇਮੀ, ਡਿੰਪਲ ਫਰਮਾਹੀ, ਬਾਰੂ ਸਿੰਘ ਰੱਲਾ, ਮਾਸਟਰ ਸਮਸ਼ੇਰ ਸਿੰਘ, ਜਸਵਿੰਦਰ ਮਾਹਲ, ਕਸ਼ਮੀਰ ਸਿੰਘ ਲਖਮੀਰਵਾਲਾ, ਲਛਮਣ ਸਿੱਧੂ ਦਸੌਧੀਆਂ, ਤੋਤਾ ਸਿੰਘ ਹੀਰਕੇ, ਨਿਰਮਲ ਮੌਜੀਆ, ਮਨਜੀਤ ਭੱਟੀ, ਦੀਦਾਰ ਮਾਨ, ਜੱਗਾ ਅਲੀਸ਼ੇਰ, ਅਮਨਦੀਪ ਹੀਰਕੇ, ਗੁਰਪ੍ਰੀਤ ਮਾਨ, ਇਕਬਾਲ ਜੱਸੜ, ਸੰਜੀਵ ਪਿੰਕਾ ਤੇ ਹੋਰ ਲੋਕ ਹਾਜ਼ਰ ਸਨ।