ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ
ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.)ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ(ਮਾਨਸਾ)ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਹੋਈ।ਅਧਿਆਪਕ ਅਨਮੋਲਦੀਪ ਸਿੰਘ ਜਲਾਲ ਨੇ ਸਮੂਹ ਹਾਜ਼ਰੀਨ ਨੂੰ ਜੀਓ ਆਇਆਂ ਨੂੰ ਆਖਿਆ।ਇਸ ਦੌਰਾਨ ਚੌਥੀ ਜਮਾਤ ਤੱਕ ਨਤੀਜਾ ਐਲਾਨਿਆ ਗਿਆ।ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਟੇਸ਼ਨਰੀ ਵੰਡ ਕੇ ਸਨਮਾਨਿਤ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਮੁੱਖ ਅਧਿਆਪਕ ਹਰਭਜਨ ਸਿੰਘ ਜ਼ੈਲਦਾਰ ਨੇ ਸੰਬੋਧਨ ਕਰਦੇ ਹੋਏ ਵਿਦਿਅਕ ਤੇ ਖੇਡਾਂ ਦੇ ਖੇਤਰ ਨਾਲ ਸਬੰਧਿਤ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਛੋਟੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ।ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਚੰਗੀ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਸਰੀਰਕ ਤੰਦਰੁਸਤੀ ਜ਼ਰੂਰੀ ਹੈ।ਜਿਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਲੋੜੀਂਦਾ ਸਮਾਂ ਲਾਜ਼ਮੀ ਕੱਢਣਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਲਕਸ਼ਮਣ ਦਾਸ ਇੰਚਾਰਜ ਪ੍ਰਿੰਸੀਪਲ ਤੇ ਮਨਿੰਦਰ ਕੌਰ ਲੈਕਚਰਾਰ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।ਮੰਚ ਸੰਚਾਲਕ ਦੀ ਭੂਮਿਕਾ ਸ਼ੁਭਮ ਕੁਮਾਰ ਮੱਕੜ ਹੜੌਲੀ ਨੇ ਵਧੀਆ ਢੰਗ ਨਾਲ ਅਦਾ ਕੀਤੀ।ਸੈਂਟਰ ਮੁੱਖ ਅਧਿਆਪਕਾ ਮੀਨਾ ਕੁਮਾਰੀ ਨੇ ਆਏ ਹੋਏ ਮਹਿਮਨਾਂ, ਮਾਪਿਆਂ ਤੇ ਗਰਾਮ ਪੰਚਾਇਤ ਦਾ ਧੰਨਵਾਦ ਕਰਦੇ ਹੋਏ ਸਕੂਲ ਵਾਸਤੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਸਰਪੰਚ ਕਰਮਜੀਤ ਕੌਰ, ਚੇਅਰਮੈਨ ਨਾਇਬ ਸਿੰਘ, ਪ੍ਰਧਾਨ ਮੇਵਾ ਸਿੰਘ, ਜਸਪ੍ਰੀਤ ਸਿੰਘ ਮਾਨਸਾ, ਨਿਿਖਲ ਬਜਾਜ, ਨੀਲਮ ਰਾਣੀ, ਰਣਜੀਤ ਕੌਰ, ਊਸ਼ਾ ਰਾਣੀ, ਗੁਰਦੀਪ ਕੌਰ , ਜਗਸੀਰ ਸਿੰਘ ਆਦਮਕੇ, ਜਸਵਿੰਦਰ ਕੌਰ, ਸੁਖਜਿੰਦਰ ਕੌਰ, ਰੀਨਾ ਰਾਣੀ ਵਿਦਿਆਰਥੀ,ਮਾਪੇ ਤੇ ਸਮੂਹ ਅਧਿਆਪਕ ਹਾਜ਼ਰ ਸਨ।