ਮੀਰਪੁਰ ਕਲਾਂ’ਚ ਲੱਗੇ ਚਿੱਪ ਵਾਲੇ ਮੀਟਰ ਲਾਹ ਕੇ ਬਿਜਲੀ ਦਫ਼ਤਰ ਨੂੰ ਵਾਪਸ ਮੋੜੇ
ਸਰਦੂਲਗੜ੍ਹ- 27 ਮਾਰਚ(ਜ਼ੈਲਦਾਰ ਟੀ.ਵੀ.) ਬਿਜਲੀ ਵਿਭਾਗ ਵੱਲੋਂ ਫਿਲਹਾਲ ਸਰਕਾਰੀ ਸੰਸਥਾਵਾਂ‘ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤੇ ਜਾਣ ਦੀ ਖ਼ਬਰਾਂ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਕਲਾਂ ਵਿਖੇ ਸਰਕਾਰੀ ਸਕੂਲ‘ਚ ਲੱਗੇ 2 ਮੀਟਰ ਉਤਾਰ ਕੇ ਬਿਜਲੀ ਦਫ਼ਤਰ ਸਰਦੂਲਗੜ੍ਹ ਨੂੰ ਵਾਪਸ ਮੋੜ ਦਿੱਤੇ।ਮੌਕੇ ਤੇ ਹਾਜ਼ਰ ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਤੇ ਬਿੰਦਰ ਸਿੰਘ ਝੰਡਾ ਕਲਾਂ ਨੇ ਕਿਹਾ ਸਰਕਾਰੀ ਥਾਵਾਂ‘ਚ ਇਹ ਮੀਟਰ ਲਗਾਉਣ ਦਾ ਅਸਲੀ ਮਕਸਦ ਹੌਲ਼ੀ-ਹੌਲ਼ੀ ਲੋਕਾਂ ਦੇ ਘਰਾਂ ਤੱਕ ਪੁੱਜਣਾ ਹੈ।ਸਿਜ ਨੂੰ ਉਨ੍ਹਾਂ ਦੀ ਜਥੇਬੰਦੀ ਬਰਦਾਸਤ ਨਹੀਂ ਕਰੇਗੀ।ਪਿੰਡਾਂ ਅੰਦਰ ਕਿਸੇ ਵੀ ਸਰਕਾਰੀ ਜਾਂ ਨਿੱਜੀ ਜਗ੍ਹਾ ਤੇ ਚਿੱਪ ਵਾਲੇ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ।ਇਸ ਮੌਕੇ ਬਿੱਕਰ ਸਿੰਘ, ਪਰਮਜੀਤ ਸਿੰਘ, ਸ਼ਾਲੂ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਰਾਜਵੀਰ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਗੋਰੀ, ਭੱਪਾ ਸਿੰਘ, ਇਕਬਾਲ ਸਿੰਘ ਹਾਜ਼ਰ ਸਨ।