ਅਰੋਗਿਆ ਸਿਹਤ ਪ੍ਰੋਗਰਾਮ ਤਹਿਤ ਤਪਦਿਕ ਦੇ ਰੋਗ ਬਾਰੇ ਜਾਗਰੂਕ ਕੀਤਾ
ਸਰਦੂਲਗੜ੍ਹ- 15 ਮਾਰਚ (ਜ਼ੈਲਦਾਰ ਟੀ.ਵੀ.) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਅਰੋਗਿਆ ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਸਿਹਤ ਬਲਾਕ ਖਿਆਲਾ ਦੇ ਸਿਹਤ ਕੇਂਦਰਾਂ’ਚ ਤਪਦਿਕ ਤੋਂ ਬਚਾਅ ਤੇ ਮੁਫ਼ਤ ਇਲਾਜ ਬਾਰੇ ਜਾਗਰੂਕ ਕੀਤਾ ਗਿਆ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਸ ਪ੍ਰੋਗਰਾਮ ਤਹਿਤ ਹਰ ਮਹੀਨੇ ਦੀ 14 ਤਾਰੀਖ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਜਾਂਦੇ ਹਨ।ਸਿਹਤ ਕੇਂਦਰ ਜਵਾਹਰਕੇ, ਅਤਲਾ ਕਲਾਂ ਵਿਖੇ ਕਮਿਊਨਿਟੀ ਸਿਹਤ ਅਫ਼ਸਰ ਮਨਦੀਪ ਕੌਰ, ਸੁਖਵਿੰਦਰ ਕੌਰ, ਅੰਤਰਪ੍ਰੀਤ ਕੌਰ ਨੇ ਪ੍ਰਚਾਰ ਸਮੱਗਰੀ ਰਾਹੀਂ ਤਪਦਿਕ ਦੇ ਮੁੱਢਲੇ ਲੱਛਣ, ਕਾਰਨ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ।ਇਸ ਰੋਗ ਤੋਂ ਪੀੜਤ ਤਕਰੀਬਨ 90 ਫੀਸਦੀ ਲੋਕ ਫੇਫੜਿਆਂ ਦੀ ਟੀ.ਬੀ. ਦੇ ਸ਼ਿਕਾਰ ਹੁੰਦੇ ਹਨ।ਬੁਖਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ਘਟ ਜਾਣਾ, ਥਕਾਵਟ ਰਹਿਣੀ, ਰਾਤ ਸਮੇਂ ਪਸੀਨਾ ਆਉਣਾ ਇਸ ਰੋਗ ਦੇ ਆਮ ਲੱਛਣ ਹਨ।
ਟੀ.ਬੀ. ਰੋਗ ਖੰਘ ਜਾਂ ਛਿੱਕਣ ਨਾਲ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ।ਇਸ ਤੋਂ ਬਚਾਅ ਲਈ ਜਨਮ ਸਮੇਂ ਬੱਚੇ ਦੇ ਟੀਕਾਕਰਨ ਕਰਾਉਣਾ ਚਾਹੀਦਾ ਹੈ।ਇਸ ਬਿਮਾਰੀ ਦੇ ਪੀੜਤ ਲਈ ਰੋਜ਼ਾਨਾ ਪੌਸ਼ਟਿਕ ਤੇ ਸਾਫ਼ ਸੁਥਰੇ ਭੋਜਨ ਦਾ ਸੇਵਨ, ਕਸਰਤ, ਖੁੱਲ੍ਹੀ ਹਵਾ’ਚ ਸੈਰ ਕਰਨਾ ਬਹੁਤ ਜ਼ਰੂਰੀ ਹੈ।ਪੰਜਾਬ ਸਰਕਾਰ ਵੱਲੋਂ ਟੀ.ਬੀ. ਦਾ ਇਲਾਜ਼ ਸਰਕਾਰੀ ਹਸਪਤਾਲਾਂ’ਚ ਮੁਫ਼ਤ ਕੀਤਾ ਜਾਂਦਾ ਹੈ।