(10 ਵਿਅਕਤੀਆਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਵੰਡੇ)
ਸਰਦੂਲਗੜ੍ਹ-11 ਮਾਰਚ( ਜ਼ੈਲਦਾਰ ਟੀ.ਵੀ.)ਸਿਵਲ ਸਰਜਨ ਡਾਕਟਰ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ’ਚ ਸਿਵਲ ਹਸਪਤਾਲ ਖਿਆਲਾ ਕਲਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ।ਇਸ ਦੌਰਾਨ ਲੋਕਾਂ ਨੂੰ ਦੰਦਾਂ ਨਾਲ ਸਬੰਧਿਤ ਬਿਮਾਰੀਆਂ ਤੋ ਜਾਣੂ ਕਰਵਾਇਆ ਗਿਆ।ਲੋੜਵੰਦ 10 ਵਿਅਕਤੀਆਂ ਨੂੰ ਬਨਾਉਟੀ ਦੰਦਾਂ ਦੇ ਸੈੱਟ ਮੁਫ਼ਤ ਵੰਡੇ ਗਏ।
ਦੰਦਾਂ ਦੇ ਮਾਹਿਰ ਡਾ.ਹਰਮਨਦੀਪ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੰਦ ਸਰੀਰ ਦਾ ਅਹਿਮ ਅੰਗ ਹੁੰਦੇ ਹਨ, ਜਿੰਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ।ਪੰਦਰਵਾੜੇ ਦੌਰਾਨ 332 ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ।ਜਿੰਨ੍ਹਾਂ’ਚੋਂ 33 ਕੱਚੀ, 44 ਪੱਕੀ ਭਰਾਈ, 45 ਖਰਾਬ ਦੰਦ ਕੱਢੇ ਗਏ, 26 ਸਕੈਲਿੰਗ, 16 ਦੀ ਆਰ.ਸੀ.ਟੀ. ਤੋਂ ਇਲਾਵਾ ਮੂੰਹ ਦੇ ਕੈਂਸਰ ਦੀ ਜਾਂਚ ਵੀ ਕੀਤੀ ਗਈ।ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਮੂੰਹ ਦੇ ਕੈਂਸਰ ਤੇ ਦੰਦਾਂ ਦੀ ਜਾਂਚ ਮਾਹਿਰ ਡਾਕਟਰ ਤੋਂ ਲਾਜ਼ਮੀ ਕਰਵਾਉਣੀ ਚਾਹੀਦੀ ਹੈ।