ਜਟਾਣਾ ਕਲਾਂ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ
ਸਰਦੂਲਗੜ੍ਹ-10 ਮਾਰਚ(ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਵਿਖੇ ਯੁਵਕ ਸੇਵਾਵਾਂ ਕਲੱਬ ਵਲੋਂ ਬਾਬਾ ਫਤਿਹ ਸਿੰਘ ਦਸਤਾਰ ਖਾਲਸਾ ਟਰੱਸਟ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਦਸਤਾਰ ਕੋਚ ਹੀਰਾ ਸਿੰਘ ਆਦਮਕੇ ਦੀ ਅਗਵਾਈ’ਚ ਦਸਤਾਰ ਸਿਖਲਾਈ ਕੈਂਪ ਲਗਵਾਇਆ ਗਿਆ।ਜਿਸ ਦੌਰਾਨ 2 ਦਰਜਨ ਤੋਂ ਵੱਧ ਨੌਜਵਾਨ ਤੇ ਬੱਚਿਆਂ ਨੇ ਦਸਤਾਰ ਸਜਾਉਣ ਦੀ ਸਿਖਲਾਈ ਪ੍ਰਾਪਤ ਕੀਤੀ।ਆਖਰੀ ਦਿਨ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਜੂਨੀਅਰ ਵਰਗ’ਚ ਗੁਰਵਿੰਦਰ ਸਿੰਘ, ਮਨਜੋਤ ਸਿੰਘ, ਅਰਸ਼ਦੀਪ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੇ।ਇਸੇ ਤਰਾਂ ਸੀਨੀਅਰ ਵਰਗ’ਚ ਜਗਦੀਪ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ, ਸੁਰਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਤੋਂ ਪਹਿਲਾ ਕੋਚ ਹੀਰਾ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੱਗ ਸਿੱਖ ਦੀ ਪਹਿਚਾਣ ਹੈ।ਜਿਸ ਨੂੰ ਸਜਾਉਣ ਨਾਲ ਵਿਅਕਤੀ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।ਉਨ੍ਹਾਂ ਭਾਵਕ ਅਪੀਲ ਕਰਦੇ ਹੋਏ ਕਿਹਾ ਅਜੋਕੇ ਦੌਰ’ਚ ਸਿੱਖ ਕੌਮ ਲਈ ਇਸ ਗੁਰੂ ਦੀ ਬਖਸ਼ਿਸ਼ ਨੂੰ ਸੰਭਾਲ਼ ਕੇ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ।ਐਨ.ਆਰ.ਆਈ.ਗੁਰਦੀਪ ਸਿੰਘ, ਹਰਵਿੰਦਰ ਸ਼ਰਮਾ ਪੰਜਾਬ ਪੁਲਿਸ, ਮਹਿੰਦਰ ਸਿੰਘ ਖਾਲਸਾ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ, ਗੁਰਦੀਪ ਸਿੰਘ ਗਿੱਲ ਨੇ ਯੁਵਕ ਸੇਵਾਵਾਂ ਕਲੱਬ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਹਮੇਸ਼ਾਂ ਪੱਗ ਬੰਨ੍ਹਦੇ ਰਹਿਣ ਲਈ ਪ੍ਰੇਰਤ ਕੀਤਾ।ਪ੍ਰਬੰਧਕਾਂ ਵਲੋਂ ਜੇਤੂਆਂ ਤੋਂ ਇਲਾਵਾ ਸਿਖਲਾਈ ਹਾਸਲ ਕਰਨ ਵਾਲੇ ਸਾਰੇ ਨੌਜਵਾਨਾਂ ਤੇ ਬੱਚਿਆਂ ਨੂੰ ਉਨ੍ਹਾਂ ਦੇ ਗਲਾਂ’ਚ ਤਮਗੇ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ, ਟਰੱਸਟ ਦੇ ਮੀਤ ਪ੍ਰਧਾਨ ਫਤਿਹ ਸਿੰਘ,ਕੁਲਦੀਪ ਸਿੰਘ ਚੈਨੇਵਾਲਾ, ਪ੍ਰੇਮ ਸਿੰਘ ਘੁਰਕਣੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਗੁਰਮੀਤ ਸਿੰਘ ਕਾਕਾ ਗਾਦੜ, ਰਾਜੂ ਬਾਬਾ, ਜਸਪ੍ਰੀਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਹਰਦੇਵ ਸਿੰਘ, ਨਾਨਕ ਨੰਬਰਦਾਰ ਹਾਜ਼ਰ ਸਨ।