ਮੀਰਪੁਰ ਕਲਾਂ ਵਿਖੇ ਸੰਤਾਂ ਦੀ ਯਾਦ ਨੂੰ ਸਮਰਪਿਤ ਗੇਟ ਸਥਾਪਿਤ ਕੀਤਾ
ਸਰਦੂਲਗੜ੍ਹ-8 ਮਾਰਚ(ਜ਼ੈਲਦਾਰ ਟੀ.ਵੀ.)ਸਨਿਆਸੀ ਸਾਧੂਆਂ ਦੀ ਧਰਤੀ ਵੱਜੋਂ ਜਾਣੇ ਜਾਂਦੇ ਸਰਦੂਲਗੜ੍ਹ(ਮਾਨਸਾ)ਦੇ ਪਿੰਡ ਮੀਰਪੁਰ ਕਲਾਂ ਵਿਖੇ ਡੇਰਾ ਮੁਖੀ ਸੰਤ ਬਾਬਾ ਨਾਰਾਇਣ ਪੁਰੀ ਦੇ ਅਸ਼ੀਰਵਾਦ ਨਾਲ ਬ੍ਰਹਮਲੋਕ ਵਾਸੀ ਸੰਤਾਂ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਗੇਟ ਦੀ ਸਥਾਪਨਾ ਕੀਤੀ ਗਈ।ਕੈਪਟਨ ਗੁਰਦਿਆਲ ਸਿੰਘ ਜ਼ੈਲਦਾਰ ਪਰਿਵਾਰ ਦੇ ਯਤਨਾਂ ਸਦਕਾ ਤਿਆਰ ਹੋਏ ਗੇਟ ਦੇ ਮੁੱਖ ਕਾਰਸੇਵਕ ਉੱਦਮੀ ਮੁੱਖ ਅਧਿਆਪਕ ਹਰਭਜਨ ਸਿੰਘ ਜ਼ੈਲਦਾਰ ਨੇ ਦੱਸਿਆ ਕਿ ਇਹ ਕਾਰਜ ਬ੍ਰਹਮਲੀਨ ਸੰਤ ਬਾਬਾ ਹੰਸ ਗਿਰ ਜੀ ਤੇ ਉਨ੍ਹਾਂ ਦੇ ਗੱਦੀ ਨਸ਼ੀਨ ਰਹੇ ਸੰਤ ਬਾਬਾ ਜਮਨਾ ਗਿਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ.ਕਾਕਾ ਸਿੰਘ ਦੰਦੀਵਾਲ ਤੇ ਸਹਾਇਕ ਥਾਣੇਦਾਰ ਸਰਦੂਲ ਸਿੰਘ ਜ਼ੈਲਦਾਰ ਦੇ ਸਮੁੱਚੇ ਪਰਿਵਾਰ ਤੋਂ ਇਲਾਵਾ ਗਰਾਮ ਪੰਚਾਇਤ,ਮੇਵਾ ਸਿੰਘ ਬਰਨ, ਮਿਸਤਰੀ ਬੂਟਾ ਖਾਨ, ਮਹਿੰਦਰ ਸਿੰਘ ਮੇਟ, ਭੋਲਾ ਸਿੰਘ, ਸ਼ਾਲੂ ਸਿੰਘ, ਨੈਬ ਸਿੰਘ ਨੇ ਇਸ ਸੇਵਾ ਕਾਰਜ ਨੂੰ ਸਫਲਤਾ ਪੂਰਵਕ ਮੁਕੰਮਲ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ।ਜ਼ਿਕਰ ਯੋਗ ਹੈ ਕਿ ਬਾਬਾ ਜਮਨਾ ਗਿਰ ਜੀ ਦੇ ਡੇਰੇ ਦੇ ਨਾਂਅ ਤੇ ਪ੍ਰਸਿੱਧ ਇਸ ਅਸਥਾਨ ਪ੍ਰਤੀ ਇਲਾਕੇ ਤੇ ਦੂਰ-ਦੁਰਾਡੇ ਦੇ ਲੋਕ ਅਥਾਹ ਸ਼ਰਧਾ ਰੱਖਦੇ ਹਨ।ਗੇਟ ਦੀ ਸਥਾਪਨਾ ਮੀਰਪੁਰ-ਭਗਵਾਨਪੁਰ ਹੀਂਗਣਾ ਪ੍ਰਧਾਨ ਮੰਤਰੀ ਸੜਕ ਤੋਂ ਡੇਰੇ ਨੂੰ ਜਾਂਦੀ ਸੜਕ ਤੇ ਕੀਤੀ ਗਈ ਹੈ।ਇਸ ਮੌਕੇ ਜਸਵਿੰਦਰ ਸਿੰਘ ਗੋਰੀ, ਜੱਗਾ ਸਿੰਘ, ਚਮਕੌਰ ਸਿੰਘ, ਆਤਮਾ ਸਿੰਘ, ਮਿੱਠੂ ਸਿੰਘ, ਲੀਲਾ ਸਿੰਘ, ਬੱਬੂ ਸਿੰਘ ਮੇਟ, ਸੁਖਦੇਵ ਸਿੰਘ, ਬਸੰਤ ਸਿੰਘ, ਜਸਵੰਤ ਸਿੰਘ, ਰਣ ਸਿੰਘ, ਬਹਾਦਰ ਸਿੰਘ ਯਮਲਾ, ਮੇਵਾ ਸਿੰਘ, ਸਾਹਿਲਦੀਪ ਜ਼ੈਲਦਾਰ, ਪਾਰਸਦੀਪ ਜ਼ੈਲਦਾਰ ਹਾਜ਼ਰ ਸਨ।