ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਨਕਦੀ ਰਹਿਤ ਇਲਾਜ ਬਾਰੇ ਜਾਗਰੂਕ ਕੀਤਾ

ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਨਕਦੀ ਰਹਿਤ ਇਲਾਜ ਬਾਰੇ ਜਾਗਰੂਕ ਕੀਤਾ

ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਨਕਦੀ ਰਹਿਤ ਇਲਾਜ ਬਾਰੇ ਜਾਗਰੂਕ ਕੀਤਾ

ਸਰਦੂਲਗੜ੍ਹ-7 ਮਾਰਚ (ਜ਼ੈਲਦਾਰ ਟੀ.ਵੀ.)ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਨਕਦੀ ਰਹਿਤ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਕਾਰਡ ਧਾਰਕਾਂ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ’ਚ 5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਹੈ।ਆਭਾ ਆਈ. ਡੀ.ਭਾਰਤ ਸਰਕਾਰ ਦਾ ਅਹਿਮ ਪ੍ਰੋਜੈਕਟ ਹੈ।ਜਿਸ ਤਹਿਤ ਆਭਾ ਨੰਬਰ ਜਨਰੇਟ ਕਰਕੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਿਆ ਜਾ ਸਕਦਾ ਹੈ।ਬਿਮਾਰ ਹੋਣ ਤੇ ਮਰੀਜ ਨੂੰ ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀ ਹੋਵੇਗੀ।ਡਿਜ਼ੀਟਲ ਰਿਕਾਰਡ ਦੇਖ ਕੇ ਹੀ ਡਾਕਟਰ ਮਰੀਜ਼ ਦਾ ਇਲਾਜ ਕਰ ਸਕਣਗੇ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਲਾਭਪਾਤਰੀ ਕਿਸਾਨਾਂ, ਉਸਾਰੀ ਕਿਰਤੀਆਂ, ਨੀਲੇ ਕਾਰਡ ਹੋਲਡਰ ਅਤੇ ਛੋਟੇ ਵਪਾਰੀਆਂ ਨੂੰ ਇਸ ਯੋਜਨਾਂ ਅਧੀਨ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮਾਨਸਾ ਦੇ ਡਾ. ਪੰਕਜ਼ ਸ਼ਰਮਾ, ਡਾ. ਮਾਨਵ ਜਿੰਦਲ ਹੱਡੀਆਂ ਤੇ ਜੋੜਾਂ ਦਾ ਹਸਪਤਾਲ, ਡਾ. ਪਰਦੀਪ ਅੱਖਾਂ ਦਾ ਹਸਪਤਾਲ, ਅਪ੍ਰੇਸ਼ਨਾਂ ਦੇ ਰੇਖੀ ਹਸਪਤਾਲ ਵਿੱਚ ਸਕੀਮ ਦਾ ਲਾਭ ਉਠਾ ਸਕਦੇ ਹਨ। ਨਕਦੀ ਰਹਿਤ ਇਲਾਜ ਦਾ ਖਰਚਾ ਸਰਕਾਰ ਵਲੋਂ ਦਿੱਤਾ ਜਾਂਦਾ ਹੈ।ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਕਾਰਡ ਐਸ.ਡੀ.ਐਚ. ਸਰਦੂਲਗੜ੍ਹ ਵੀ ਬਣਵਾਏ ਜਾ ਸਕਦੇ ਹਨ।ਇਸ ਮੌਕੇ ਡਾਕਟਰ ਹਰਮੀਤ ਸਿੰਘ, ਸਿਹਤ ਇੰਸਪੈਕਟਰ ਹੰਸ ਰਾਜ, ਫਾਰਮੇਸੀ ਅਫਸਰ ਵਿਸ਼ਾਲ ਤਾਇਲ, ਪ੍ਰਭਜੋਤ ਕੌਰ, ਕੁਲਦੀਪ ਸਿੰਘ, ਪਰਸ਼ਨ ਸਿੰਘ, ਬਲਜਿੰਦਰ ਕੌਰ, ਸੁਖਵੀਰ ਕੌਰ, ਖੁਸ਼ੀ ਰਾਮ, ਸੁਭਾਸ਼ ਚੰਦਰ ਹਾਜ਼ਰ ਸਨ।

Read Previous

19 ਮਾਰਚ ਨੂੰ ਮਨਾਇਆ ਜਾਵੇਗਾ ਸ੍ਰੀ ਰਵੀ ਰਸ਼ਮੀ ਮਹਾਰਾਜ ਦਾ ਪ੍ਰਕਾਸ਼ ਦਿਵਸ

Read Next

ਮਾਲਵਾ ਕਾਲਜ ਸਰਦੂਲੇਵਾਲਾ’ਚ ਹੋਲੀ ਦਾ ਤਿਉਹਾਰ ਮਨਾਇਆ

Leave a Reply

Your email address will not be published. Required fields are marked *

Most Popular

error: Content is protected !!