(ਗਲਤ ਨਿਯੁਕਤੀਆਂ ਦਾ ਕਰਾਂਗੇ ਵਿਰੋਧ-ਕਿਸਾਨ ਆਗੂ)
ਸਰਦੂਲਗੜ੍ਹ – 2 ਮਾਰਚ (ਜ਼ੈਲਦਾਰ ਟੀ.ਵੀ.) ਸੰਯੁਕਤ ਕਿਸਾਨ ਮੋਰਚੇ ਦੀ ਇਕੱਤਰਤਾ ਫਫੜੇ ਭਾਈਕੇ ਵਿਖੇ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ’ਚ ਹੋਈ।ਇਸ ਦੌਰਾਨ ਸਥਾਨਕ ਮੁੱਦਿਆਂ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਸਬੰਧਿਤ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।ਮੋਰਚੇ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਮੋਦੀ ਸਰਕਾਰ ਕਿਸਾਨਾਂ ਦੇ ਘਰਾਂ’ਚ ਛਾਪੇ ਮਾਰ ਕੇ ਉਨ੍ਹਾਂ ਨਾਲ ਬੇਇਨਸਾਫੀ ਕਰ ਰਹੀ ਹੈ।ਪੰਜਾਬ ਸਰਕਾਰ ਵਲੋਂ ਸਿਹਤ ਕੇਂਦਰਾਂ ਦੀ ਥਾਂ ਮੁਹੱਲਾ ਕਲੀਨਿਕ ਬਣਾਏ ਜਾਣ ਨੂੰ ਸਰਕਾਰ ਦਾ ਗਲਤ ਫੈਸਲਾ ਦੱਸਦੇ ਹੋਏ ਹਸਪਤਾਲਾਂ’ਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ।ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ’ਚ ਰਾਜਸੀ ਦਬਾਅ ਕਾਰਨ ਕੁਝ ਵਿਭਾਗਾਂ’ਚ ਗਲਤ ਨਿਯੁਕਤੀਆਂ ਹੋ ਰਹੀਆਂ ਹਨ,ਦਾ ਸੰਯੁਕਤ ਕਿਸਾਨ ਮੋਰਚਾ ਸਖ਼ਤ ਵਿਰੋਧ ਕਰਦਾ ਹੈ।ਉਪਰੋਕਤ ਸਾਰੇ ਮੁੱਦਿਆਂ ਨੂੰ ਲੈ ਕੇ 13 ਮਾਰਚ 2023 ਨੂੰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਵਿਸ਼ਾਲ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਦੀ ਅਰਥੀ ਫੂਕੀ ਜਾਵੇਗੀ।ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁੁਲਦੂ ਸਿੰਘ ਮਾਨਸਾ,ਭਾਕਿਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ,ਮਲਕੀਤ ਸਿੰਘ ਮੰਦਰਾਂ,ਅਮਰੀਕ ਸਿੰਘ ਫਫੜੇ,ਤੇਜ ਸਿੰਘ ਚਕੇਰੀਆਂ,ਇਕਬਾਲ ਸਿੰਘ ਮਾਨਸਾ,ਹਰਭਜਨ ਸਿੰਘ ਘੁੰਮਣ,ਦਲੇਲ ਸਿੰਘ ਫੱਤਾ,ਸਿਮਰਜੀਤ ਸਿੰਘ ਕੂਲਰੀਆਂ,ਭੁਪਿੰਦਰ ਸਿੰਘ ਗੁਰਨੇ,ਬੱਲਮ ਸਿੰਘ ਫਫੜੇ,ਕਰਮ ਸਿੰਘ ਮਾਨਸਾ,ਨੈਬ ਸਿੰਘ ਖਿਆਲਾ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।