ਨਹਿਰੂ ਯੁਵਾ ਕੇਂਦਰ ਵਲੋਂ ਅੰਤਰਰਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ
ਸਰਦੂਲਗੜ੍ਹ- 1 ਮਾਰਚ(ਜ਼ੈਲਦਾਰ ਟੀ.ਵੀ.)ਦੇਸ਼ ਦੀ ਤਰੱਕੀ ਲਈ ਔਰਤ ਵਲੋਂ ਵੱਖ-ਵੱਖ ਖੇਤਰਾਂ’ਚ ਪਾਏ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।ਇਸ ਗੱਲ ਦਾ ਪ੍ਰਗਟਾਵਾ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕੇਂਦਰ ਸਰਕਾਰ ਦੁਆਰਾ ਮਨਾਏ ਜਾ ਰਹੇ ਅੋਰਤ ਦਿਵਸ ਨੂੰ ਸਮਰਪਿਤ ਹਫਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਲੜਕੀਆਂ ਨੇ ਆਪਣੀ ਕਾਬਲੀਅਤ ਨਾਲ ਪ੍ਰਸ਼ਾਸ਼ਿਨਕ ਅਤੇ ਰਾਜਨੀਤਕ ਪੱਧਰ ਤੇ ਉੱਚ ਆਹੁਦੇ ਪ੍ਰਾਪਤ ਕੀਤੇ ਹਨ।ਸਮਾਗਮ ਦੇ ਮੁੱਖ ਬੁਲਾਰੇ ਡਾ.ਬੱਲਮ ਲੀਬਾਂ ਪੰਜਾਬੀ ਵਿਭਾਗ ਮਾਤਾ ਸੁੰਦਰੀ ਗਰਲਜ਼ ਯੂਨੀਵਰਸਟੀ ਕਾਲਜ ਮਾਨਸਾ ਨੇ ਕਿਹਾ ਕਿ ਪਾਣੀ ਦਾ ਦਿਨੋ ਦਿਨ ਨੀਵਾਂ ਹੁੰਦਾ ਪੱਧਰ ਸਾਡੇ ਚਿੰਤਾਂ ਦਾ ਵਿਸ਼ਾ ਹੈ।ਉਹਨਾਂ ਕਿਹਾ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਭੇਜਣ ਲਈ ਸੋਕਪਿੱਟ ਬਣਾਏ ਜਾਣ ਦੀ ਗੱਲ ਆਖੀ।ਨਹਿਰੂ ਯੂਵਾ ਕੇਂਦਰ ਮਾਨਸਾ ਦੇ ਡਾ.ਸੰਦੀਪ ਘੰਡ ਨੇ ਕਿਹਾ ਕਿ ਜਦੋਂ ਤੱਕ ਅੋਰਤ ਪ੍ਰਤੀ ਲੋਕਾਂ ਦੀ ਸੋਚ ਨਹੀਂ ਉਦੋਂ ਤੱਕ ਵਿਤਕਰੇਬਾਜ਼ੀ ਖਤਮ ਨਹੀਂ ਹੋਵੇਗੀ।ਸਮੂਹ ਲੜਕੀਆਂ ਨੂੰ ਆਤਮ ਵਿਸ਼ਵਾਸ ਨਾਲ ਵਿਚਰਨ ਲਈ ਪ੍ਰੇਰਤ ਕੀਤਾ।ਪਿੰਡਾਂ ਵਿੱਚ ਔਰਤਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਡਾ.ਘੰਡ ਨੇ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਨਹਿਰੂ ਯੁਵਾ ਕੇਂਦਰਾਂ ਰਾਂਹੀ ਇਹ ਹਫਤਾ ਮਹਿਲਾਵਾਂ ਨੂੰ ਸਮਰਪਿਤ ਹੈ।ਜਿਸ ਕਰਕੇ 1 ਤੋਂ 8 ਮਾਰਚ 2023 ਤੱਕ ਲਗਾਤਾਰ ਪ੍ਰੋਗਰਾਮ ਕੀਤੇ ਜਾਣਗੇ।ਲੜੀ ਵੱਜੋਂ 2 ਮਾਰਚ ਨੂੰ ਪਿੰਡ ਖਾਰਾ ਵਿਖੇ ਪੁਰਾਤਨ ਵਸਤਾਂ ਦੇ ਮੁਕਾਬਲੇ,3 ਮਾਰਚ ਨੂੰ ਡਾਈਟ ਅਹਿਮਦਪੁਰ ਲੇਖ ਤੇ ਪ੍ਰਸ਼ਨੋਤਰੀ ਮੁਕਾਬਲੇ,4 ਮਾਰਚ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੱਲੋ ਵਿਖੇ ਔਰਤ ਦਿਵਸ ਨਾਲ ਸਬੰਧਤ ਰੈਲੀ, 5 ਮਾਰਚ ਨੂੰ ਮਾਨਸਾ ਵਿਖੇ ਇਸਤਰੀ ਚੇਤਨਾ ਸਭਾ ਮੈਡਮ ਗੁਰਪ੍ਰੀਤ ਕੌਰ ਦੀ ਅਗਵਾਈ’ਚ ਚੇਤਨਾ ਮਾਰਚ, 6 ਤੇ 7 ਮਾਰਚ ਨੂੰ ਬੱਚਤ ਭਵਨ ਮਾਨਸਾ ਵਿਖੇ ਸਨਮਾਨ ਸਮਾਰੋਹ,8 ਮਾਰਚ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।ਇਸ ਮੌਕੇ ਹੋਰਨਾਂ ਤੋ ਇਲਾਵਾ ਹਰਦੀਪ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ, ਮਨੋਜ ਕੁਮਾਰ ਪ੍ਰਧਾਨ ਚਾਨਣ ਦੇ ਵਣਜਾਰੇ ਕਲੱਬ ਮਾਨਸਾ ਲੈਕਚਰਾਰ ਗੁਰਪ੍ਰੀਤ ਕੌਰ ਸਹਿਤਕਾਰ,ਕੁਲਦੀਪ ਸਿੰਘ ਮਾਨਸਾ ਹਾਜ਼ਰ ਸਨ।