
ਗਰਾਊਂਡ ਗਲਾਸ ਫਾਊਂਡੇਸ਼ਨ ਨੇ ਜਟਾਣਾਂ ਕਲਾਂ’ਚ ਲਗਾਏ 2200 ਬੂਟੇ
ਸਰਦੂਲਗੜ੍ਹ-28 ਫਰਵਰੀ(ਜ਼ੈਲਦਾਰ ਟੀ.ਵੀ.)ਗਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਗ੍ਰਾਮ ਪੰਚਾਇਤ ਜਟਾਣਾ ਕਲਾਂ ਦੇ ਸਹਿਯੋਗ ਨਾਲ ਅੱਧੇ ਏਕੜ ਤੋਂ ਜਿਆਦਾ ਰਕਬੇ’ਚ ਜੰਗਲ ਲਗਾਇਆ ਗਿਆ।ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਇਸ ਪਿੰਡ’ਚ 42 ਕਿਸਮ ਦੇ 2200 ਵਿਰਾਸਤੀ ਤੇ ਪੁਰਾਤਨ ਬੂਟੇ ਲਗਾਏ ਗਏ ਹਨ।ਜਿੰਨ੍ਹਾਂ ਦੀ ਸਾਂਭ ਸੰਭਾਲ ਮਨਰੇਗਾ ਮਜਦੂਰਾਂ ਵੱਲੋਂ ਕੀਤੀ ਜਾਵੇਗੀ।ਕਿਸੇ ਵੀ ਪੌਦੇ ਦੇ ਖਰਾਬ ਹੋਣ ਜਾ ਸੁੱਕ ਜਾਣ ਤੇ ਉਸ ਦੀ ਥਾਂ ਨਵਾਂ ਪੌਦਾ ਲਗਾਇਆ ਜਾਵੇਗਾ।ਫਾਊਂਡੇਸ਼ਨ ਕੋਲ ਪੁਰਾਤਨ ਤੇ ਵਿਰਾਸਤੀ ਪੌਦਿਆਂ ਦੀ ਨਰਸਰੀ ਹੈ,ਜੇਕਰ ਕੋਈ ਸੰਸਥਾ ਜਾਂ ਪੰਚਾਇਤ ਜੰਗਲ ਲਗਵਾਉਣਾ ਚਾਹੁੰਦੀ ਹੋਵੇ ਤਾਂ ਉਨ੍ਹਾਂ ਨਾਲ ਰਾਬਤਾ ਕਰ ਸਕਦੀ ਹੈ ਰਾਬਤਾ ਕਰ ਸਕਦੀ ਹੈ।ਇਸ ਮੌਕੇ ਡਾ.ਬਿੱਕਰਜੀਤ ਸਿੰਘ ਸਾਧੂਵਾਲਾ,ਅੰਮ੍ਰਿਤ ਜਟਾਣਾ,ਲਾਭ ਸਿੰਘ,ਸਤਵੀਰ ਸਿੰਘ ਤੇ ਹੋਰ ਤੇ ਹੋਰ ਲੋਕ ਹਾਜ਼ਰ ਸਨ।