ਸੰਤ ਮਹਾਂਪੁਰਸ਼ਾਂ ਦੀਆ ਸਿੱਖਿਆਵਾਂ ਤੇ ਅਮਲ ਕਰਨਾ ਦੀ ਲੋੜ-ਭੂੰਦੜ
ਸਰਦੂਲਗੜ੍ਹ ਦੇ 59ਵੇਂ ਸਾਲਾਨਾ ਜੋੜ ਮੇਲੇ ਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਹਾਜ਼ਰੀ ਲਵਾਈ।ਧਾਰਮਿਕ ਅਸਥਾਨ ਤੇ ਮੱਥਾ ਟੇਕਣ ਉਪਰੰਤ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਦਿਆਂ,ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਡੇਰੇ ਪ੍ਰਤੀ ਅਥਾਹ ਸ਼ਰਧਾ ਹੈ।ਜਿਸ ਕਰਕੇ ਵੱਡੀ ਗਿਣਤੀ’ਚ ਲੋਕ ਇਸ ਥਾਂ ਤੇ ਪਹੁੰਚ ਕੇ ਨਤਮਸਤਕ ਹੁੰਦੇ ਹਨ।ਅਕਾਲੀ ਨੇਤਾ ਨੇ ਪ੍ਰਬੰਧਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਡੇਰਾ ਮੁਖੀ ਸੰਤ ਬਾਬਾ ਕੇਵਲ ਦਾਸ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤਰਸੇਮ ਚੰਦ ਭੋਲੀ,ਅਨਮੋਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਕੁਮਾਰ,ਕੈਪਟਨ ਤੇਜਾ ਸਿੰਘ,ਪੀਟਰ ਜੈਨ,ਅਜੈ ਕੁਮਾਰ ਨੀਟਾ,ਪ੍ਰਾਣ ਜੈਨ, ਹੇਮੰਤ ਹਨੀ ਹਾਜ਼ਰ ਸਨ।