ਸਿਹਤ ਸਬੰਧੀ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ
ਸਰਦੂਲਗੜ੍ਹ- 2 5 ਫਰਵਰੀ ( ਜ਼ੈਲਦਾਰ ਟੀ.ਵੀ. ) ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ’ਚ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਆਭਾ ਨੰਬਰ (ਆਯੂਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣ ਦੀ ਜਾਗਰੂਕਤਾ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਸੈਮੀਨਾਰ ਲਗਾਇਆ ਗਿਆ । ਡਾਕਟਰ ਸ਼ਰਮਾ ਨੇ ਕਿਹਾ ਕਿ ਇਹ ਭਾਰਤ ਸਰਕਾਰ ਦਾ ਇਕ ਅਹਿਮ ਪ੍ਰੋਜੈਕਟ ਹੈ।ਜਿਸ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਜਨਰੇਟ ਕਰਕੇ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ।ਆਭਾ ਐਪ ਨੂੰ ਡਾਊਨਲੋਡ ਕਰਕੇ ਜਾਂ ਇਹਨਾਂ ਬੈਨਰ ਤੇ ਪੋਸਟਰਾਂ ਵਿਚ ਲੱਗੇ ਕੋਡ ਨੂੰ ਸਕੈਨ ਕਰਕੇ ਅਧਾਰ ਨੰਬਰ ਜਾਂ ਮੋਬਾਇਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਉਂਟ ਬਣ ਸਕਦਾ ਹੈ। ਆਭਾ ਆਈ.ਡੀ. ਨੰਬਰ ਜਨਰੇਟ ਹੋਣ ਤੇਂ ਸਿਹਤ ਨਾਲ ਸਬੰਧਿਤ ਵੇਰਵੇ ਤੇ ਰਿਪੋਰਟਾਂ ਇਕ ਹੀ ਥਾਂ ਤੇਂ ਮੋਬਾਈਲ ਐਪਲ਼ੀਕੇਸ਼ਨ’ਚ ਰੱਖੀਆਂ ਜਾ ਸਕਦੀਆਂ ਹਨ।ਬਿਮਾਰ ਹੋਣ ਤੇ ਡਾਕਟਰ ਨੂੰ ਮਰੀਜ ਨੂੰ ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀ ਹੋਵੇਗੀ।ਜੋ ਡਾਕਟਰ ਤੇ ਮਰੀਜ ਦੋਵਾਂ ਲਈ ਅਸਾਨ ਰਹੇਗਾ। ਮੈਡੀਕਲ ਅਫਸਰ ਡਾਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਅਜਿਹੇ ਬੈਨਰ,ਪੋਸਟਰ ਲਗਾਉਣ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਇਹ ਕਾਰਡ ਬਣਾਉਣ ਨਾਲ ਅਸਾਨੀ ਹੋਵੇਗੀ । ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਆਈ. ਡੀ.ਵੀ ਬਣਾਈ ਗਈ ਹੈ। ਜਿਸ ਰਾਹੀਂ ਹਸਪਤਾਲ ਵਿਚ ਸਿਹਤ ਸੇਵਾਵਾਂ ਲਈ ਆਏ ਮਰੀਜ਼ ਦੀ ਹਿਸਟਰੀ ਇਸ ਮੌਕੇ ਰਘਵੀਰ ਸਿੰਘ ਅਤੇ ਦੀਦਾਰ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।