ਰਦੂਲਗੜ੍ਹ-18 ਫਰਵਰੀ(ਜ਼ੈਲਦਾਰ ਟੀ.ਵੀ.) ਸਟੂਡੈਂਟ ਫੈੱਡਰੇਸ਼ਨ ਇਕਾਈ (ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ) ਵਲੋਂ ਪੰਜਾਬ ਸਰਕਾਰ ਦੇ ਨਾਂਅ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਦਫ਼ਤਰ ਇਕ ਮੰਗ ਪੱਤਰ ਦਿੱਤਾ ਗਿਆ।ਵਿਦਿਆਰਥੀ ਆਗੂ ਸਿਮਰਜੀਤ ਸਿੰਘ,ਗਗਨਦੀਪ ਤੇ ਗੁਰਵਿੰਦਰ ਕੌਰ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸਬੰਧਿਤ ਕਾਂਚਟੀਚੂਐਂਟ ਕਾਲਜਾਂ ਨੂੰ ਗਰਾਂਟ ਜਾਰੀ ਕਰਾਉਣ ਲਈ ਵਿੱਢੇ ਸੰਘਰਸ਼ ਦੀ ਕੜੀ ਵੱਜੋਂ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ।ਯੂ.ਜੀ.ਸੀ.ਵਲੋਂ ਕਾਲਜਾਂ ਲਈ ਜਾਰੀ ਕੀਤੀ ਜਾਂਦੀ ਗਰਾਂਟ ਯੂਨੀਵਰਸਿਟੀ ਕੈਂਪਸ’ਚ ਵਰਤ ਲਈ ਜਾਂਦੀ ਹੈ।ਰੈਗੂਲਰ ਪ੍ਰੋਫੈਸਰਾਂ ਦੀ ਘਾਟ ਤੇ ਠੇਕਾ ਭਰਤੀ ਅਧਿਆਪਕਾਂ ਨੂੰ ਪੂਰੀ ਤਨਖਾਹ ਨਾ ਮਿਲਣ ਕਰਕੇ ਯੁਨਵਰਸਿਟੀ ਦੇ ਵਿੱਦਿਅਕ ਅਦਾਰਿਆਂ’ਚ ਸਿੱਖਿਆ ਦਾ ਮਿਆਰ ਨੀਵਾਂ ਜਾ ਰਿਹਾ ਹੈ।ਵਿਦਿਆਰਥੀ ਨਿੱਜੀ ਸੰਸਥਾਵਾਂ’ਚ ਦਾਖ਼ਲਾ ਲੇਣ ਲਈ ਮਜ਼ਬੂਰ ਹਨ।ਸਟੂਡੈਂਟ ਫੈੱਡਰੇਸ਼ਨ ਦੀ ਤਰਫੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਮਸਲਿਆਂ ਦਾ ਹੱਲ ਜਲਦੀ ਕੀਤਾ ਜਾਵੇ।