ਦੰਦਾਂ ਦੇ ਪੰਦਰਵਾੜੇ ਦੀ ਸ਼ੁਰੂਆਤ
ਸਰਦੂਲਗੜ੍ਹ-17 ਫਰਬਰੀ (ਜ਼ੈਲਦਾਰ ਟੀ.ਵੀ ) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੰਦਰਵਾੜਾ 2 ਮਾਰਚ ਤੱਕ ਚੱਲੇਗਾ।ਇਸ ਦੌਰਾਨ ਪੰਜਾਬ ਸਰਕਾਰ ਵੱਲੋ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਨਾਉਟੀ ਦੰਦਾਂ ਦੇ ਸੈੱਟ ਮੁਫਤ ਵੰਡੇ ਜਾਣਗੇ। ਮੁੱਢਲਾ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਦੰਦਾਂ ਦੀ ਜਾਂਚ ਕਰਾਉਣ ਤੇ ਸਬੰਧਿਤ ਬਿਮਾਰੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਲਾਜ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਰਕਾਰੀ ਹਸਪਤਾਲ ਖਿਆਲਾ ਕਲਾਂ ਵੱਲੋਂ ਵੀ ਲੋੜਵੰਦ 10 ਵਿਅਕਤੀਆਂ ਨੂੰ ਬਨਾਉਟੀ ਦੰਦਾਂ ਦੇ ਸੈੱਟ ਮੁਫਤ ਵੰਡੇ ਜਾਣਗੇ।
ਦੰਦਾਂ ਦੀ ਸੰਭਾਲ ਜ਼ਰੂਰੀ -ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਜਰੂਰ ਕਰਨਾ ਚਾਹੀਦਾ ਹੈ। ਪੰਦਰਵਾੜੇ ਦੌਰਾਨ ਮੂੰਹ ਦੇ ਕੈਂਸਰ ਦੀ ਜਾਂਚ ਵੀ ਕੀਤੀ ਜਾਵੇਗੀ। ਹਰ ਵਿਅਕਤੀ ਲਈ ਸਾਲ ਵਿਚ ਦੋ ਵਾਰ ਜਾਂਚ ਲਾਜ਼ਮੀ ਹੈ।ਦੰਦਾਂ ਦੀ ਸਾਂਭ-ਸੰਭਾਲ ਰੱਖਣ ਲਈ ਸਕੂਲੀ ਬੱਚਿਆਂ ਨੂੰ ਵੀ ਜਾਗਰੁਕ ਕੀਤਾ ਜਾਵੇਗਾ।ਇਸ ਮੌਕੇ ਡਾਕਟਰ ਅਕਸ਼ਿਤ ਬਾਂਸਲ, ਕ੍ਰਿਸ਼ਨ ਕੁਮਾਰ ਅਤੇ ਚੰਦਰਕਾਂਤ ਫਾਰਮੇਸੀ ਅਫਸਰ ਹਾਜ਼ਰ ਸਨ।