ਸਿਹਤ ਵਿਭਾਗ ਸਰਦੂਲਗੜ੍ਹ ਨੇ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ
ਸਰਦੂਲਗੜ੍ਹ-5 ਫਰਵਰੀ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਵਿਸ਼ਵ ਕੈਂਸਰ ਦਿਵਸ ਸਿਹਤ ਕੇਂਦਰ ਰੋੜਕੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਮਨਾਇਆ ਗਿਆ।ਇਸ ਦੌਰਾਨ ਇਕੱਤਰ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਣ-ਪੀਣ’ਚ ਤਕਲੀਫ,ਸਰੀਰ ਵਿਚ ਗੰਢ,ਮਾਹਵਾਰੀ ਦੌਰਾਨ ਜਿਆਦਾ ਖੂਨ ਆਉਣਾ,ਲਗਾਤਾਰ ਖੰਘ,ਤੇਜ਼ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਪੰਜਾਬ ਸਰਕਾਰ ਨੇ ਕਈ ਹਸਪਤਾਲਾਂ ਨੂੰ ਸੂਚੀ ਬੱਧ ਕੀਤਾ ਹੈ ਜਿੱਥੇ ਲੋੜਵੰਦ ਲੋਕ ਇਸ ਬਿਮਾਰੀ ਦਾ ਇਲਾਜ ਮੁਫ਼ਤ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਮੁੱਖ ਮੰਤਰੀ ਰਾਹਤ ਕੋਸ਼ ਫੰਡ ਤਹਿਤ ਡੇਢ ਲੱਖ,ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁ. ਤੱਕ ਦੇ ਇਲਾਜ ਦੀ ਸਹੂਲਤ ਹੈ।ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਸਰਪੰਚ ਬਲਵਿੰਦਰ ਸਿੰਘ,ਸਿਹਤ ਕਰਮਚਾਰੀ ਹੇਮ ਰਾਜ ਸ਼ਰਮਾ.ਸੰਦੀਪ ਕੌਰ,ਅਮਰਜੀਤ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।