5 ਜ਼ਿਲ੍ਹਿਆਂ ਦੇ 100 ਨੌਜਵਾਨਾਂ ਨੇ ਲਿਆ ਭਾਗ
ਸਰਦੂਲਗੜ੍ਹ-29 ਜਨਵਰੀ(ਜ਼ੈਲਦਾਰ ਟੀ.ਵੀ.) ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਦੁਆਰਾ ਨੌਜਵਾਨਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦੀ ਲੜੀ ਵੱਜੋਂ ਚੰਡੀਗੜ੍ਹ,ਪੰਜਾਬ ਰਾਜ ਦੇ ਨਿਰਦੇਸ਼ਕ ਸੁਰਿੰਦਰ ਸੈਣੀ ਦੀ ਅਗਵਾਈ’ਚ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਵਿਖੇ ਮਾਨਸਾ ਜ਼ੋਨ ਦੀ ਯੂਥ ਪਾਰਲੀਮੈਂਟ ਵਰਚੂਅਲ ਮੋਡ ਰਾਹੀਂ ਕਰਵਾਈ ਗਈ।ਜਿਸ ਦਾ ਉਦਘਾਟਨ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ ਨੇ ਕੀਤਾ।ਉਨ੍ਹਾਂ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਦਾ ਅੱਗੇ ਆੳੇੁਣਾ ਬਹੁਤ ਜ਼ਰੂਰੀ ਹੈ।ਮੁਕਾਬਲੇ’ਚ ਬਠਿੰਡਾ, ਸ੍ਰੀ ਮੁਕਤਸਰ ਸਾਹਿਬ,ਗੁਰਦਾਸਪੁਰ ਤੇ ਪਠਾਨਕੋਟ ਤੋਂ ਨਹਿਰੂ ਯੁਵਾ ਕੇਂਦਰਾਂ ਤੇ ਰਾਸ਼ਟਰੀ ਸੇਵਾ ਯੋਜਨਾ ਦੇ ਤਕਰੀਬਨ 100 ਨੌਜਵਾਨਾਂ ਨੇ ਭਾਗ ਲਿਆ।ਨਹਿਰੂ ਯੁਵਾ ਕੇਂਦਰ ਦੇ ਯੂਥ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਕੌਮੀ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 2 ਲੱਖ,ਦੂਜੇ ਸਥਾਨ ਤੇ ਰਹਿਣ ਵਾਲੇ 1.50 ਲੱਖ ਤੇ ਤੀਜੇ ਸਥਾਨ ਵਾਲੇ ਨੌਜਵਾਨ ਨੂੰ 1 ਲੱਖ ਰੁ. ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਡਾ. ਸੰਦੀਪ ਘੰਡ ਨੇ ਦੱਸਿਆ ਪਾਰਲੀਮੈਂਟ ਮੁਕਾਬਲੇ’ਚੋਂ ਮਾਨਸਾ ਵਲੋਂ ਪ੍ਰੇਰਨਾ ਧਿੰਗੜਾ ਤੇ ਜੈਸਮੀਨ, ਬਠਿੰਡਾ ਤੋਂ ਸਿਧਾਰਥ ਸ਼ਰਮਾ ਤੇ ਜਤਿਨ,ਸ੍ਰੀ ਮੁਕਤਸਰ ਸਾਹਿਬ ਤੋਂ ਲਵੱਨਿਆ ਗਿਲਹੋਤਰਾ ਤੇ ਭਾਰਤ ਭੂਸ਼ਨ,ਗੁਰਦਾਸਪੁਰ ਤੋਂ ਸਮਰੀਨ ਕੌਰ ਤੇ ਚੇਤਨਾ ਰਾਣੀ,ਪਠਾਣਕੋਟ ਵਲੋਂ ਪ੍ਰਿਆਸ਼ੂ ਤੇ ਤਾਨਿਆ ਨੇ ਕ੍ਰਮਵਾਰ ਪਹਿਲਾ-ਦੂਜਾ ਸਥਾਨ ਹਾਸਲ ਕੀਤਾ।ਉਪਰੋਕਤ ਸਾਰੇ ਜੇਤੂ ਅੱਗੇ ਹੁਣ ਰਾਜ ਪੱਧਰੀ ਮੁਕਾਬਲੇ’ਚ ਹਿੱਸਾ ਲੈਣਗੇ।ਮੁਕਾਬਲੇ ਦੌਰਾਨ ਡਾ.ਬੱਲਮ ਲੀਂਬਾ ਮਾਤਾ ਸੁੰਦਰੀ ਕਾਲਜ,ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਮਾਨਸਾ,ਹਰਦੀਪ ਸਿੰਘ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਤੇ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਜੱਜ ਦੀ ਭੁਮਿਕਾ ਅਦਾ ਕੀਤੀ।ਇਸ ਮੌਕੇ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਰਾਜਿੰਦਰ ਵਰਮਾ,ਜੋਨੀ ਗਰਗ,ਜਸਪਾਲ ਸਿੰਘ,ਲੈਕਚਰਾਰ ਸਰੋਜ ਸਿੰਗਲਾ ਤੇ ਸਮੂਹ ਵਲੰਟੀਅਰ ਹਾਜ਼ਰ ਸਨ।