ਸਧਾਰਨ ਕਿਸਾਨ ਦੇ ਹਾਲਾਤਾਂ ਨੂੰ ਬਿਆਨ ਕਰਦੇ ਗੀਤ‘ਜ਼ਿੰਮੇਵਰੀ’ਦੀ ਸ਼ੁਟਿੰਗ ਮੁਕੰਮਲ
ਸਰਦੂਲਗੜ੍ਹ-28 ਜਨਵਰੀ (ਜ਼ੈਲਦਾਰ ਟੀ.ਵੀ.) ਮਾੜੇ ਦੌਰ’ਚੋਂ ਲੰਘ ਰਹੀ ਪੰਜਾਬ ਦੀ
ਕਿਰਸਾਨੀ ਤੇ ਇਕ ਸਧਾਰਨ ਕਿਸਾਨ ਦੇ ਹਾਲਾਤਾਂ ਨੂੰ ਬਿਆਨ ਕਰਦੇ ਗੀਤ ਬਿੰਦਰ ਮੀਰਪੁਰੀਆ
ਦੀ ਪੇਸ਼ਕਸ਼‘ਜ਼ਿੰਮੇਵਾਰੀ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।ਗਾਇਕ ਤੇ ਅਦਾਕਾਰ ਗੁਰਦੀਪ
ਸਿੰਘ ਦੰਦੀਵਾਲ ਨੇ ਦੱਸਿਆ ਕਿ ਅਜੋਕੇ ਸਮੇਂ’ਚ ਆਰਥਿਕ ਪੱਖੋਂ ਟੁੱਟ ਚੁੱਕੇ ਮੱਧਕਰਮੀ
ਕਿਸਾਨ ਆਪਣੇ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਕਿਵੇਂ ਸੰਘਰਸ਼ ਕਰਦੇ ਹਨ,ਦੇ
ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਵਿਲਾਸਰਾ ਫਿਲਮਜ਼ ਵਲੋਂ ਫਿਲਮਾਏ ਇਸ ਗੀਤ
ਨੂੰ ਜੱਸੀ ਮਾਨ ਨੇ ਕਲਮਬੱਧ ਕੀਤਾ ਹੈ।ਜਿਸ ਨੂੰ ਬਹੁਤ ਜਲਦੀ ਸੰਗੀਤ ਪ੍ਰੇਮੀਆਂ ਦੀ
ਕਚਹਿਰੀ’ਚ ਪੇਸ਼ ਕੀਤਾ ਜਾਵੇਗਾ।ਪਰਿਵਾਰਿਕ ਤੇ ਸੱਭਿਆਚਾਰਕ ਵੰਨਗੀ ਹੋਣ ਕਰਕੇ ਗੀਤ ਨੂੰ
ਚੰਗਾ ਹੁੰਗਾਰਾ ਮਿਲਣ ਦੀ ਆਸ ਹੈ।ਰਮਨ ਮਾਨਸਾ,ਜਗਦੀਸ਼ ਮਾਨਸਾ,ਆਤਿਨ
ਬਾਂਸਲ,ਰਾਮਕ੍ਰਿਸ਼ਨ,ਮਨਜੀਤ ਕੌਰ ਮਾਨਸਾ,ਸ਼ਿਵਾਨੀ ਡੱਬਵਾਲੀ,ਰਾਮਨ ਕਾਕਾ ਮੀਰਪੁਰ,ਬਿੰਦਰ
ਮੀਰਪੁਰੀਆ,ਵਿੰਦਰ ਮੀਰਪੁਰ,ਜੋਤੀ ਕੌਰ,ਸੋਨੀ ਫੂਸਮੰਡੀ,ਅਕਾਸ਼ ਫੂਸਮੰਡੀ,ਸ਼ੰਮਾ,ਮੰਨੂ
ਝੰਡਾ,ਬਲਵਿੰਦਰ ਮਾਨਖੇੜਾ ਨੇ ਗੀਤ’ਚ ਵੱਖ-ਵੱਖ ਪਾਤਰਾਂ ਦੀ ਭੁਮਿਕਾ ਅਦਾ ਕੀਤੀ ਹੈ।