ਸਰਦੂਲਗੜ੍ਹ ਦੇ ਪਿੰਡ ਕੁਸਲਾ ਵਿਖੇ ਖੇਤ ਮਜ਼ਦੂਰਾਂ ਨੇ ਇਕੱਤਰਤਾ ਕੀਤੀ
ਸਰਦੂਲਗੜ੍ਹ- 27 ਜਨਵਰੀ (ਜ਼ੈਲਦਾਰ ਟੀ.ਵੀ.) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਸਰਦੂਲਗੜ੍ਹ ਦੇ ਪਿੰਡ ਕੁਸਲਾ ਵਿਖੇ ਇਲਾਕੇ ਦੇ ਮਜ਼ਦੂਰਾਂ ਦੀ ਇਕੱਤਰਤਾ ਕੀਤੀ ਗਈ।ਜਿਸ ਦੌਰਾਨ ਦਿਹਾੜੀਦਾਰ ਲੋਕਾਂ ਨੇ ਵੱਡੀ ਗਿਣਤੀ’ਚ ਸ਼ਮੂਲੀਅਤ ਕੀਤੀ।ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਗ ਨਸਰਾਲੀ ਤੇ ਸਥਾਨਕ ਆਗੂ ਗੁਰਦੀਪ ਸਿੰਘ ਨੇ ਆਹਲੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਮੰਗਾਂ ਸਬੰਧੀ ਸਮਾਂ ਦੇ ਕੇ ਵੀ ਗੱਲਬਾਤ ਨਹੀਂ ਕਰ ਰਹੀ।ਉਨ੍ਹਾਂ ਦੱਸਿਆ ਕਿ 10 ਫਰਵਰੀ 2023 ਨੂੰ ਵੱਡੀ ਗਿਣਤੀ’ਚ ਇਕੱਠੇ ਹੋ ਕੇ ਮਾਰਚ ਕਰਦੇ ਹੋਏ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਦੀ ਰਿਹਾਇਸ਼ ਤੇ ਪਹੁੰਚ ਕੇ ਭਗਵੰਤ ਮਾਨ ਸਰਕਾਰ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਦਬਾਅ ਬਣਾਇਆ ਜਾਵੇਗਾ।ਮਜ਼ਦੂਰ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਦੇ ਏਜੰਡੇ’ਚ ਦਿਹਾੜੀ 700 ਰੁ. ਕਰਨਾ, ਪੈਨਸ਼ਨ 5 ਹਜ਼ਾਰ ਰੁ.ਕਰਨਾ,ਪੰਚਾਰਿੲਤੀ ਜ਼ਮੀਨ ਦਾ ਤੀਜਾ ਹਿੱਸਾ ਮਜ਼ਦੂਰ ਵਰਗ ਨੂੰ ਠੇਕੇ ਤੇ ਦੇਣਾ,ਲੋੜਵੰਦਾਂ ਲਈ ਪਲਾਟ ਕੱਟਣ,ਮਜ਼ਦੁਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮਾਫ਼ ਜਿਹੀਆਂ ਮੰਗਾਂ ਸ਼ਾਮਲ ਹਨ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਤਕਾ ਉਗਰਾਹਾਂ ਦੇ ਆਗੂ ਰਮਨਦੀਪ ਸਿੰਘ ਕੁਸਲਾ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜਥੇਬੰਦੀ ਮਜ਼ਦੂਰ ਯੂਨੀਅਨ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।
ਕੁਸਲਾ ਪਿੰਡ ਇਕਾਈ ਦੀ ਚੋਣ – ਇਸ ਦੌਰਾਨ ਕੁਸਲਾ ਪਿੰਡ ਇਕਾਈ ਦੀ ਚੋਣ ਕਰਦੇ ਹੋਏ ਬਲਜੀਤ ਸਿੰਘ ਪ੍ਰਧਾਨ,ਬੂਟਾ ਸਿੰਘ ਸਕੱਤਰ,ਪ੍ਰਗਟ ਸਿੰਘ ਖਜ਼ਾਨਚੀ,ਗੁਰਪਾਲ ਸਿੰਘ ਸਹਾਇਕ ਖਜ਼ਾਨਚੀ,ਹਾਕਮ ਸਿੰਘ ਉਜਾਗਰ ਸਿੰਘ,ਵੀਰਪਾਲ ਕੌਰ,ਸੋਮਪਾਲ ਕੌਰ,ਜੀਤਪਾਲ ਕੌਰ ਕਮੇਟੀ ਮੈਂਬਰ ਚੁਣੇ ਗਏ।