ਸਰਦੂਲਗੜ੍ਹ ਵਿਖੇ ਅਪਾਹਜਤਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਕੈਂਪ ਲਗਾਇਆ
ਸਰਦੂਲਗੜ੍ਹ- 20 ਜਨਵਰੀ(ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਪਾਹਜਤਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਕੈਂਪ ਲਗਾਇਆ ਗਿਆ।ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ 55 ਸਰਟੀਫਿਕੇਟ ਤਕਸੀਮ ਕੀਤੇ।58 ਬੱਚਿਆਂ ਦੇ ਕੇਸ ਉਚੇਰੀ ਸੰਸਥਾ ਨੂੰ ਜਾਂਚ ਲਈ ਭੇਜੇ ਗਏ ਹਨ।ਕੈਂਪ ਦੌਰਾਨ ਡਾ.ਸ਼ਵੀ ਬਜਾਜ,ਡਾ.ਦੀਪਕ ਗਰਗ,ਡਾ.ਹਿਮਾਨੀ,ਡਾ.ਸੁਮਿਤ ਕੁਮਾਰ ਤੇ ਡਾ.ਅਮਨਦੀਪ ਗੋਇਲ ਨੇ ਬੱਚਿਆਂ ਦੀ ਜਾਂਚ ਕੀਤੀ।ਕਲੈਰੀਕਲ ਸਟਾਫ ਦੇ ਜਗਮੀਤ ਸਿੰਘ,ਤਰਨਜੀਤ ਕੌਰ,ਵਿਨੋਦ ਜੈਨ,ਕੁਲਦੀਪ ਸਿੰਘ,ਨਰਿੰਦਰ ਸਿੰਘ ਸਿੱਧੂ,ਰੁਪਿੰਦਰ ਸਿੰਘ ਮਾਨ ਦੇ ਆਨਲਾਈਨ ਅਪਡੇਟ ਕਰਨ ਦੀਆ ਸੇਵਾਵਾਂ ਨਿਭਾਈਆਂ।ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ,ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ,ਹੰਸਰਾਜ,ਰਵਿੰਦਰ ਸਿੰਘ,ਬਾਲਕ੍ਰਿਸ਼ਨ,ਹਰਪ੍ਰੀਤ ਸਿੰਘ,ਕਰਮ ਸਿੰਘ,ਸੁਖਪ੍ਰੀਤ ਸਿੰਘ,ਅੰਗਰੇਜ਼ ਸਿੰਘ,ਜਗਸੀਰ ਸਿੰਘ,ਅੰਮ੍ਰਿਤਪਾਲ ਸਿੰਘ,ਜੀਵਨ ਸਿੰਘ ਹਾਜ਼ਰ ਸਨ।