ਬਲਵੀਰ ਸਿੰਘ ਝੰਡੂਕੇ ਨੂੰ ਬਣਾਇਆ ਸਰਦੂਲਗੜ੍ਹ ਬਲਾਕ ਦਾ ਕਨਵੀਨਰ
ਸਰਦੂਲਗੜ੍ਹ-19 ਜਨਵਰੀ(ਜ਼ੈਲਦਾਰ ਟੀ.ਵੀ.)ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਰਦੂਲਗੜ੍ਹ ਦੇ ਝੁਨੀਰ ਦੀ ਇਕੱਤਰਤਾ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਗੁਰਚਰਨ ਸਿੰਘ ਉੱਲਕ ਬਲਾਕ ਪ੍ਰਧਾਨ ਦੀ ਅਗਵਾਈ’ਚ ਹੋਈ।ਵਿਸ਼ੇਸ਼ ਤੌਰ ਤੇ ਹਾਜ਼ਰ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਤੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਜ਼ੀਰਾ ਮੋਰਚੇ ਦੀ ਜਿੱਤ ਹੋਣ ਤੇ ਜਥੇਬੰਦੀ ਦੀਆਂ ਸਮੂੂਹ ਇਕਾਈਆ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਵਲੋਂ ਯੂਰੀਆ ਖਾਦ ਨਾਲ ਕਿਸਾਨਾਂ ਨੂੰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਜੇਕਰ ਖੇਤੀਬਾੜੀ ਮਹਿਕਮੇ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।ਕਿਸਾਨ ਆਗੂਆਂ ਨੇ ਦੋਸ਼ ਲਾਇਆ ਜਦੋਂ ਕੋਈ ਕਿਸਾਨ ਬਿਜਲੀ ਸਪਲਾਈ ਦੇ ਸਬੰਧ’ਚ ਮਹਿਕਮੇ ਦੇ ਮੁਲਾਜ਼ਮਾਂ ਨਾਲ ਫੋਨ ਰਾਹੀਂ ਸੰਪਰਕ ਕਰਦਾ ਹੈ ਤਾਂ ਅੱਗੋਂ ਉਨ੍ਹਾਂ ਦੀ ਗੱਲ ਨੂੰ ਅਣਗੌਲ਼ਿਆ ਕਰ ਦਿੱਤਾ ਜਾਂਦਾ ਹੈ,ਜੋ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਦੌਰਾਨ ਬਲਵੀਰ ਸਿੰਘ ਝੰਡੂਕੇ ਨੂੰ ਸਰਦੂਲਗੜ੍ਹ ਬਲਾਕ ਦਾ ਕਨਵੀਨਰ ਨਾਮਜ਼ਦ ਕੀਤਾ ਗਿਆ।ਇਸ ਮੌਕੇ ਹਰਮੀਤ ਸਿੰਘ ਝੰਡਾ ਕਲਾਂ,ਰਣਜੀਤ ਸਿੰਘ ਬੁਰਜ,ਬਾਬੂ ਸਿੰਘ ਫੱਤਾ ਮਾਲੋਕਾ,ਸੁਖਵਿੰਦਰ ਸਿੰਘ ਜਟਾਣਾ ਖੁਰਦ,ਕਰਨੈਲ ਸਿੰਘ ਚੋਟੀਆਂ,ਰਾਮ ਸਿੰਘ ਰਾਮਾਨੰਦੀ,ਸੇਵਕ ਸਿੰਘ,ਦਰਸ਼ਨ ਸਿੰਘ ਝੰਡੂਕੇ,ਜਗਜੀਤ ਸਿੰਘ ਭਲਾਈਕੇ,ਸੁਖਰਾਜ ਸਿੰਘ,ਗੁਰਬਾਜ਼ ਸਿੰਘ ਪੇਰੋਂ,ਅਮਰਜੀਤ ਸਿੰਘ,ਲੀਲਾ ਸਿੰਘ ਜੌੜਕੀਆਂ,ਜੱਸਾ ਸਿੰਘ ਝੰਡਾ ਕਲਾਂ,ਨਾਜ਼ਮ ਸਿੰਘ ਮਾਖੇਵਾਲਾ,ਆਤਮਾ ਸਿੰਘ ਦਲੇਲਵਾਲਾ ਹਾਜ਼ਰ ਸਨ।