33 ਜਮਾਂਦਰੂ ਬਿਮਾਰੀਆਂ ਦਾ ਕੀਤਾ ਜਾਂਦੈ ਮੁਫ਼ਤ ਇਲਾਜ
ਸਰਦੂਲਗੜ੍ਹ- 18 ਜਨਵਰੀ(ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਿਸ਼ਨ ਤਹਿਤ ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਡਾ. ਇਸ਼ਟਦੀਪ ਕੌਰ ਤੇ ਡਾ.ਹਰਲੀਨ ਕੌਰ ਦੀ ਨਿਗਰਾਨੀ’ਚ ਸਰਕਾਰੀ ਸਕੂਲਾਂ ਤੇ ਆਗਣਵਾੜੀ ਕੇਂਦਰਾਂ’ਚ ਪੜ੍ਹਦੇ 18 ਸਾਲ ਉਮਰ ਤੱਕ ਦੇ ਬੱਚਿਆਂ ਦੀ ਡਾਕਟਰੀ ਜਾਂਚ ਆਰ.ਬੀ.ਐਸ.ਕੇ.ਟੀਮਾਂ ਨੇ ਕੀਤੀ।ਡਾ.ਸੰਧੂ ਨੇ ਦੱਸਿਆ ਕਿ ਬੱਚਿਆਂ’ਚ ਪਾਏ ਜਾਣ ਵਾਲੇ ਜਮਾਂਦਰੂ ਰੋਗ ਜਿਵੇਂ ਕੱਟਿਆ ਬੁੱਲ੍ਹ ਜਾਂ ਤਾਲ਼ੂ,ਸਾਹ,ਮੋਤੀਆ ਬਿੰਦ,ਕੋਹੜ,ਤਪਦਿਕ,ਦੰਦਾਂ ਤੇ ਸਾਹ ਦੇ ਰੋਗਾਂ ਦਾ ਇਲਾਜ ਸਰਕਾਰ ਦੁਆਰਾ ਮੁਫ਼ਤ ਕਰਾਇਆ ਜਾਂਦਾ ਹੈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਮੁਤਾਬਿਕ ਚੈਨੇਵਾਲਾ ਤੇ ਬਰਨ ਪਿੰਡ ਤੋਂ 2 ਬੱਚਿਆਂ ਦਾ ਇਲਾਜ ਇਸ ਤੋਂ ਪਹਿਲਾਂ ਕਰਵਾਇਆ ਜਾ ਚੁੱਕਾ ਹੈ।ਲੋੜਵੰਦ ਬੱਚਿਆਂ ਦੇ ਮਾਪੇ ਸਰਕਾਰੀ ਹਸਪਤਾਲ ਸਰਦੂਲਗੜ੍ਹ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਸ਼ਰਨਜੀਤ ਕੌਰ,ਚਰਨਜੀਤ ਕੌਰ ਹਾਜ਼ਰ ਸਨ।