ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੰਜਾਬ ਸਰਕਾਰ ਜਲਦੀ ਪੱਕਾ ਕਰੇ – ਮੁਨੱਵਰ ਜਹਾ

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੰਜਾਬ ਸਰਕਾਰ ਜਲਦੀ ਪੱਕਾ ਕਰੇ - ਮੁਨੱਵਰ ਜਹਾ

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੰਜਾਬ ਸਰਕਾਰ ਜਲਦੀ ਪੱਕਾ ਕਰੇ – ਮੁਨੱਵਰ ਜਹਾ

ਸਰਦੂਲਗੜ੍ਹ-17 ਜਨਵਰੀ(ਜ਼ੈਲਦਾਰ ਟੀ.ਵੀ.) 2211 ਹੈੱਡ ਅਧੀਨ ਭਰਤੀ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ(ਫੀਮੇਲ) ਨੂੰ ਜਲਦੀ ਪੱਕਾ ਕੀਤਾ ਜਾਵੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਇੰਪਲਾਈਜ ਯੂਨੀਅਨ ਦੀ ਸੂਬਾ ਪ੍ਰਧਾਨ ਮੁਨੱਵਰ ਜਹਾ ਦੇ ਨਾਲ ਦਲਬੀਰ ਕੌਰ ਲੁਧਿਆਣਾ,ਚਰਨਜੀਤ ਕੌਰ ਮਾਨਸਾ,ਬਲਵਿੰਦਰ ਕੌਰ ਮੁਕਤਸਰ ਤੇ ਕਮਜੀਤ ਕੌਰ ਨੇ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕੀਤਾ।ਉਪਰੋਕਤ ਮਹਿਲਾ ਆਗੂਆਂ ਨੇ ਕਿਹਾ ਕਿ ਪੜ੍ਹਨ–ਸੁਣਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਕਈ ਹਜ਼ਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਜਾ ਰਹੀ ਹੈ ਤਾਂ ਫਿਰ ਸਿਹਤ ਕਰਮਚਾਰੀਆਂ (727) ਨਾਲ ਵਿਤਕਰਾ ਕਿਉਂ?ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਪੱਕਾ ਕਰਨ ਲਈ ਰੱਖੀਆਂ ਸ਼ਰਤਾਂ ਨੂੰ ਉਹ ਪੂਰਾ ਕਰਦੇ ਹਨ।ਸਾਰਾ ਮਾਮਲਾ ਖਜ਼ਾਨਾ ਮੰਤਰੀ ਦੇ ਧਿਆਨ’ਚ ਵੀ ਲਿਆਂਦਾ ਜਾ ਚੁੱਕਾ ਹੈ।ਲੋਹੜੀ-ਦਿਵਾਲੀ ਸਭ ਤਿਓਹਾਰ ਲੰਘ ਗਏ ਪਰ ਠੇਕਾ ਭਰਤੀ ਸਿਹਤ ਕਰਮਚਾਰੀ ਅਜੇ  ਵੀ ਪੱਕੇ ਹੋ ਜਾਣ ਦੀ ਖ਼ਬਰ ਸੁਣਨ ਤੋਂ ਵਾਂਝੇ ਹਨ।ਮੁਲਾਜ਼ਮ ਮਹਿਲਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਦੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਵਾਸਤੇ ਮਜ਼ਬੂਰ ਹੋਵੇਗੀ।ਇਸ ਮੌਕੇ ਮਲਕੀਤ ਕੌਰ ਲੌਂਗੋਵਾਲ,ਜਸਵੀਰ ਕੌਰ,ਮਨਪ੍ਰੀਤ ਕੌਰ ਹਾਜ਼ਰ ਸਨ।

Read Previous

ਨਿਧਾਨ ਸਿੰਘ ਬਣੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ

Read Next

ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਤਹਿਤ ਸਕੂਲੀ ਬੱਚਿਆਂ ਦੀ ਡਾਕਟਰੀ ਕੀਤੀ

Leave a Reply

Your email address will not be published. Required fields are marked *

Most Popular

error: Content is protected !!