ਨਹਿਰੂ ਯੁਵਾ ਕੇਂਦਰ ਵਲੋਂ ਹਫਤਾ ਭਰ ਚੱਲਣਗੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ
ਸਰਦੂਲਗੜ੍ਹ – (13 ਜਨਵਰੀ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਵਾਮੀ ਵਿਵੇਕਾਨੰਦ ਨੰਦ ਜੀ ਦੇ ਜਨਮਦਿਨ ਨੁੰ ਸਮਰਿਪਤ ਕੌਮੀ ਯੁਵਾ ਦਿਵਸ ਅਤੇ ਕੌਮੀ ਯੁਵਾ ਹਫਤਾ ਵੱਖ ਵੱਖ ਯੂਥ ਕਲੱਬਾਂ ਅਤੇ ਸਮਾਜਿਕ ਅਤੇ ਵਿਦਿਅਕ ਸੰਸਥਾਵਾ ਦੇ ਸਹਿਯੋਗ ਨਾਲ ਮਿਤੀ 12 ਤੋਂ 19 ਜਨਵਰੀ 2023 ਮਨਾਇਆ ਜਾ ਰਿਹਾ ਹੈ।ਇਸ ਬਾਰੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਵਾਮੀ ਜੀ ਨੌਜਵਾਨਾਂ ਦੇ ਮਾਰਗ ਦਰਸ਼ਕ ਹਨ। ਉਹਨਾਂ ਦੱਸਿਆ ਕਿ ਯੁਵਾ ਦਿਵਸ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦੇ ਸਹਿਯੋਗ ਨਾਲ ਅਹਿਮਦਪੁਰ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਖੂਨਦਾਨ ਕੈਂਪ ਨਾਲ ਹੋਵੇਗੀ,ਉਪਰੰਤ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਅਤੇ ਉਹਨਾਂ ਵੱਲੋ ਸਮਾਜ ਵਿੱਚ ਪਾਏ ਯੋਗਦਾਨ ਸਬੰਧੀ ਲੇਖ,ਭਾਸ਼ਣ,ਪ੍ਰਸ਼ਨੋਤਰੀ ਮੁਕਾਬਲੇ,ਕਲੇਅ ਮਾਡਲਿੰਗ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਕਰਨਾਟਕ’ਚ ਹੋ ਰਹੇ
ਨੈਸ਼ਨਲ ਯੂਥ ਫੈਸਟੀਵਲ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪ੍ਰਸਾਰਣ ਦਿਖਾਇਆ ਜਾਵੇਗਾ।
ਹਫਤਾ ਭਰ ਚੱਲਣਗੇ ਪ੍ਰੋਗਰਾਮ – ਸੰਦੀਪ ਘੰਡ
ਨਹਿਰੂ ਯੁਵਾ ਕੇਦਰ, ਮਾਨਸਾ ਦੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਅਹਿਮਦਪੁਰ ਤੋ ਬਾਅਦ ਧੀਆਂ ਦੀ ਲੋਹੜੀ ਮਾਨਸਾ,ਭਾਗੀਦਾਰ ਦਿਵਸ ਪਿੰਡ ਰੜ,ਸਮਾਜ ਸੇਵਾ ਦਿਵਸ ਕੋਰੇਵਾਲਾ ਅਤੇ ਖੇਡ ਦਿਵਸ ਪਿੰਡ ਫਤਿਹਪੁਰ ਵਿਖੇ ਮਨਾਇਆ ਜਾਵੇਗਾ।ਲੜਕੀਆਂ ਦੇ ਕਿੱਤਾ ਸਿਲਾਈ ਕੇਂਦਰ ਦੀਆਂ ਨੁਮਾਇਸ਼ਾਂ ਪਿੰਡ ਖਾਰਾ’ਚ, ਸ਼ਾਂਤੀ ਦਿਵਸ ਬਹਿਣੀਵਾਲ ਅਤੇ ਹੀਰਕੇ ਵਿਖੇ ਮਨਾਇਆ ਜਾਵੇਗਾ। ਸਾਰੇ ਪ੍ਰੋਗਰੲਮ ਹਫਤਾ ਭਰ ਚੱਲਣਗੇ।ਯੁਵਾ ਹਫਤੇ ਦਾ ਇਨਾਮ ਵੰਡ ਸਮਾਗਮ ਨਹਿਰੂ ਯੁਵਾ ਕੇਦਰ, ਮਾਨਸਾ’ਚ ਮਿਤੀ 19 ਜਨਵਰੀ 2023 ਨੁੰ ਹੋਵੇਗਾ।ਮੀਟਿੰਗ ਸਮੇਂ ਪ੍ਰਧਾਨ ਸ਼ਹੀਦ ਉਧਮ ਸਿੰਘ ਕਲੱਬ ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਵਿਭਾਗ ਮੰਚ,ਰਜਿੰਦਰ ਕੁਮਾਰ ਵਰਮਾ ਹਾਜ਼ਰ ਸਨ।