ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਸਰਦੂਲਗੜ੍ਹ ਸਿਹਤ ਵਿਭਾਗ ਨੇ ਚਲਾਨ ਕੱਟੇ
ਸਰਦੂਲਗੜ੍ਹ-12 ਜਨਵਰੀ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਵਲੋਂ 15 ਜਨਵਰੀ 2023 ਤੱਕ ਮਨਾਏ ਜਾ ਰਹੇ ਤੰਬਾਕੂ ਵਿਰੋਧੀ ਜਾਗਰੂਕਤਾ ਹਫ਼ਤੇ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਵਿਖੇ ਸਿਹਤ ਮੁਲਾਜ਼ਮਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਜਨਤਕ ਥਾਵਾਂ ਤੇ ਸਿਗਟਰਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।ਇਸ ਲਤ ਨਾਲ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਤੰਬਾਕੂ ਪੀਣ ਨਾਲ ਫੇਫੜਿਆਂ ਤੇ ਮੂੰਹ ਦੇ ਕੈਂਸਰ ਤੋਂ ਇਲਾਵਾ ਕਈ ਹੋਰ ਜਾਨਲੇਵਾ ਬਿਮਾਰੀਆਂ ਚਿੰਬੜ ਜਾਣ ਦਾ ਖਤਰਾ ਬਣ ਜਾਂਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਅਜਿਹੇ ਪਦਾਰਥਾਂ ਨੂੰ ਖਰੀਦਣਾ ਤੇ ਵੇਚਣਾ ਵਰਜਿਤ ਹੈ।ਇਹੋ ਨਿਯਮ ਸਕੂਲਾਂ ਦੀ ਬਾਹਰਲੀ ਕੰਧ ਤੋਂ 100 ਮੀਟਰ ਦੇ ਘੇਰੇ ਵਿਚ ਵੀ ਲਾਗੂ ਹੁੰਦੇ ਹਨ।ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ,ਜੀਵਨ ਸਿੰਘ ਸਹੋਤਾ,ਰਵਿੰਦਰ ਸਿੰਘ ਹਾਜ਼ਰ ਸਨ।