ਪੀਣ ਵਾਲੇ ਪਾਣੀ ਨੂੰ ਤਰਸੇ ਸਰਦੂਲਗੜ੍ਹ ਦੇ ਲੋਕ
ਸਰਦੂਲਗੜ੍ਹ-9 ਜਨਵਰੀ (ਜ਼ੈਲਦਾਰ ਟੀ.ਵੀ.) ਪਿਛਲੇ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੇ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਸਰਦੂਲਗੜ੍ਹ ਵਾਸੀ ਵੱਡੀ ਪਰੇਸ਼ਾਨੀ ਦੇ ਆਲਮ ਵਿਚ ਹਨ।ਜ਼ਿਕਰ ਯੋਗ ਹੈ ਕਿ ਸ਼ਹਿਰ ਨੂੰ ਪਾਣੀ ਦੀ ਸਪਲਾਈ 3 ਜਲ ਘਰਾਂ ਤੋਂ ਹੁੰਦੀ ਹੈ।ਜਿੰਨ੍ਹਾਂ‘ਚੋਂ ਇਕ ਦੀ ਮੋਟਰ ਖਰਾਬ ਹੈ,ਦੂਜੇ ਦਾ ਬੋਰ ਅਤੇ ਤੀਜੇ ਦੀ ਨਹਿਰੀ ਬੰਦੀ ਹੋਣ ਕਾਰਨ ਪਾਣੀ ਦੀ ਸਪਲਾਈ ਠੱਪ ਹੈ।ਲੋਕ ਆਪੋ ਆਪਣੇ ਤੌਰ ਤੇ ਪਾਣੀ ਦੇ ਜੁਗਾੜੂ ਪ੍ਰਬੰਧ ਕਰਨ ਲਈ ਮਜ਼ਬੂਰ ਹਨ।ਪਾਣੀ ਲਈ ਤਰਸ ਰਹੇ ਲੋਕਾਂ ਦੀ ਮੁਸ਼ਕਿਲ ਦਾ ਸਬੰਧਿਤ ਮਹਿਕਮੇ ਨੂੰ ਕੋਈ ਧਿਆਨ ਨਹੀਂ।ਸਮੁੱਚੇ ਸ਼ਹਿਰ ਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।ਇਸ ਸਬੰਧੀ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦੇ ਜੇ.ਈ.ਰਾਮ ਕੁਮਾਰ ਦਾ ਕਹਿਣਾ ਹੈ ਕਿ ਉਪਰੋਕਤ ਸਮੱਸਿਆ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।