ਧਰਨਾ 25ਵੇਂ ਦਿਨ’ਦਾਖ਼ਲ ਪ੍ਰੋਫੈਸਰਾਂ ਵਲੋਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ
ਸਰਦੂਲਗੜ੍ਹ-7 ਜਨਵਰੀ (ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ ਅਧੀਨ ਚਲਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ’ਚ ਕੰਮ ਕਰਦੇ ਠੇਕਾ ਭਰਤੀ ਪ੍ਰੋਫੈਸਰ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ’ਚ ਆਪਣੀਆ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੈ ਹਨ।ਕੰਟਰੈਕਟ ਟੀਚਰਜ਼ ਫਰੰਟ ਦੇ ਆਗੂ ਪ੍ਰੋ.ਰੁਪਿੰਦਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਮੰਗਾਂ ਤੇ ਗੌਰ ਨਹੀਂ ਕਰ ਰਿਹਾ ਪਰ ਕੁਝ ਅਧਿਕਾਰੀਆਂ ਨੇ ਉਨ੍ਹਾਂ ਦੇ ਹੱਕ ਦੇਣ ਦਾ ਜ਼ੁਬਾਨੀ ਭਰੋਸਾ ਜ਼ਰੂਰ ਦਿੱਤਾ ਹੈ।ਅਧਿਆਪਕ ਆਗੂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਮੰਨ ਲੈਣ ਦਾ ਫੈਸਲਾ ਲਿਖਤੀ ਰੂਪ’ਚ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ।
ਧਰਨਾਕਾਰੀ ਪ੍ਰੋਫੈਸਰ ਦੀ ਸਿਹਤ ਵਿਗੜੀ – 25ਵੇਂ ਦਿਨ ਕੜਾਕੇ ਦੀ ਠੰਢ ਵਿਚ ਧਰਨੇ ਤੇ ਬੈਠੇ ਪ੍ਰੋ. ਡਾ.ਕ੍ਰਿਸ਼ਨ ਕੁਮਾਰ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਵਰਧਮਾਨ ਹਸਪਤਾਲ’ਚ ਦਾਖ਼ਲ ਕਰਵਾਇਆ ਗਿਆ ਹੈ।ਅਧਿਆਪਕ ਆਗੂ ਪ੍ਰੋਫੈਸਰ ਦਲਬੀਰ ਸਿੰਘ ਨੇ ਦੋਸ਼ ਲਾਇਆ ਕਿ ਮੰਗਾਂ ਮੰਨਣਾ ਤਾਂ ਦੂਰ ਦੀ ਗੱਲ ਯੂਨੀਵਰਸਿਟੀ ਧਰਨਾ ਦੇ ਰਹੇ ਅਧਿਆਪਕਾਂ ਨੂੰ ਡਾਕਟਰੀ ਸਹੂਲਤਾਂ ਵੀ ਨਹੀਂ ਦੇ ਰਹੀ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਧਰਨਾਕਾਰੀ ਸਾਥੀ ਦਾ ਨੁਕਸਾਨ ਹੋਇਆ ਤਾਂ ਉਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।ਜੇਕਰ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ’ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।