ਸਿਖਲਾਈ ਸੰਸਥਾ ਅਹਿਮਦਪੁਰ ਦੀ ਜੈਸਮੀਨ ਬਣੀ ਜ਼ਿਲ੍ਹਾ ਜੇਤੂ
ਸਰਦੂਲਗੜ੍ਹ – 6 ਜਨਵਰੀ (ਜ਼ੈਲਦਾਰ ਟੀ.ਵੀ.) ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਸਮਰਪਿਤ ਕੇਂਦਰ ਸਰਕਾਰ ਵਲੋਂ 23 ਜਨਵਰੀ 2023 ਨੂੰ ਪਾਰਲੀਮੈਂਟ’ਚ ਕਰਵਾਏ ਜਾ ਰਹੇ ਸਮਾਗਮ’ਚ ਭਾਗ ਲੈਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਨੌਜਵਾਨਾਂ ਦੇ ਭਾਸ਼ਣ ਮੁਕਾਬਲੇ ਕਰਵਾਏ।ਜਿਸ ਦੌਰਾਨ ਦਰਜਨ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ।ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਅਹਿਮਦਪੁਰ ਦੀ ਜੈਸਮੀਨ ਨੇ ਪਹਿਲਾ,ਪ੍ਰੇਰਣਾ ਬੁਢਲਾਡਾ ਨੇ ਦੂਜਾ,ਨੇਹਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਤੋਂ ਪਹਿਲਾਂ ਯੂਥ ਅਫ਼ਸਰ ਸਰਬਜੀਤ ਸਿੰਘ ਨੇ ਨੇਤਾ ਜੀ ਵਲੋਂ ਦੇਸ਼ ਦੀ ਅਜ਼ਾਦੀ ਲਈ ਪਾਏ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।ਲੇਖਾਕਾਰ ਡਾ.ਸੰਦੀਪ ਘੰਡ ਨੇ ਦੱਸਿਆ ਮੁਕਾਬਲੇ ਦੀ ਜੇਤੂ ਜੈਸਮੀਨ 7 ਜਨਵਰੀ ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ’ਚ ਹਿੱਸਾ ਲਵੇਗੀ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਮਾਨਸਾ ਦੇ ਚੇਅਰਪਰਸਨ ਜੀਤ ਦਇਆ,ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਪ੍ਰੋ.ਸਤਨਾਮ ਸਿੰਘ,ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ,ਸਟੇਟ ਅਵਾਰਡੀ ਰਾਜਿੰਦਰ ਸ਼ਰਮਾ,ਬਿੱਕਰ ਸਿੰਘ ਮਘਾਣੀਆਂ,ਜੌਨੀ ਗਰਗ,ਗੁਰਪ੍ਰੀਤ ਸਿੰਘ ਹਾਜ਼ਰ ਸਨ।