ਮੈਡੀਸਿਨ ਵੈਨ ਰਾਹੀਂ ਦਵਾਈਆਂ ਭੇਜਣਾ ਸ਼ਲਾਘਾ ਯੋਗ–ਡਾ.ਹਰਦੀਪ ਸ਼ਰਮਾ
ਸਰਦੂਲਗੜ੍ਹ- 6 ਜਨਵਰੀ (ਜ਼ੈਲਦਾਰ ਟੀ.ਵੀ.) ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਮੈਡੀਸਿਨ ਵੈਨ ਰਾਹੀਂ ਦਵਾਈਆਂ ਪਹੁੰਚਾਉਣ ਦੀ ਸ਼ੁਰੂਆਤ ਹੋਈ।ਸੀਨੀਅਰ ਮੈਡੀਕਲ ਅਫ਼ਸਰ ਹਰਦੀਪ ਸ਼ਰਮਾ ਨੇ ਇਹ ਸਹੂਲਤ ਦਿੱਤੇ ਜਾਣ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਸ਼ਲਾਘਾ ਯੋਗ ਹੈ।ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਹਤ ਸੰਸਥਾਵਾਂ ਨੂੰ ਦਵਾਈਆਂ ਲਿਆਉਣ ਲਈ ਆਪਣੇ ਪੱਧਰ ਤੇ ਇੰਤਜ਼ਾਮ ਕਰਨੇ ਪੈਂਦੇ ਸਨ।ਕਈ ਵਾਰ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਦਵਾਈ ਮੁਹੱਈਆ ਕਰਾਉਣ’ਚ ਦੇਰੀ ਹੋ ਜਾਂਦੀ ਪਰ ਮੈਡੀਸਿਨ ਵੈਨ ਦੀ ਸ਼ੁਰੂਆਤ ਨਾਲ ਸਰਕਾਰੀ ਹਸਪਤਾਲਾਂ ਨੂੰ ਡਰੱਗ ਵੇਅਰ ਹਾਊਸ ਤੋਂ ਦਵਾਈਆਂ ਦੀ ਸਪਲਾਈ ਜਲਦੀ ਮਿਲ ਸਕੇਗੀ।ਇਸ ਲਈ ਸੀਨੀਅਰ ਫਾਰਮੇਸੀ ਅਫ਼ਸਰਾਂ ਦੀ ਜ਼ਿਮੇਵਾਰੀ ਵੀ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕਿਸੇ ਮਰੀਜ਼ ਨੂੰ ਸਰਕਾਰੀ ਹਸਤਪਾਲ’ਚੋਂ ਦਵਾਈ ਸਮੇਂ ਸਿਰ ਅਤੇ ਮੁਫ਼ਤ ਨਹੀਂ ਮਿਲਦੀ ਤਾਂ ਉਹ 104 ਨੰਬਰ ਤੇ ਸ਼ਿਕਾਇਤ ਕਰ ਸਕਦਾ ਹੈ।