ਡੈਮੋਕਰੇਟਿਕ ਮਨਰੇਗਾ ਫਰੰਟ ਨੇ ਬਲਾਕ ਵਿਕਾਸ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ
ਸਰਦੂਲਗੜ੍ਹ-3 ਜਨਵਰੀ (ਜ਼ੈਲਦਾਰ ਟੀ.ਵੀ.) ਮਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸਰਦੂਲਗੜ੍ਹ ਦਾ ਵਫ਼ਦ ਸਰਦੂਲੇਵਾਲਾ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮਿਲਿਆ।ਵਫ਼ਦ ਨੇ ਸੰਯੁਕਤ ਵਿਕਾਸ ਕਮਿਸ਼ਨਰ ਪੰਜਾਬ ਦੁਆਰਾ ਜਾਰੀ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਉਕਤ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ।ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਬਿੱਕਰਮਜੀਤ ਸਿੰਘ ਫੱਤਾ ਮਾਲੋਕਾ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਜਥੇਬੰਦੀ ਵਲੋਂ ਕੰਮ ਮੰਗਣ ਦੀ ਅਰਜ਼ੀ ਕਿਸੇ ਵੀ ਅਧਿਕਾਰੀ ਕੋਲ ਦੇਣ ਉਪਰੰਤ ਰਸੀਦ ਕਰਵਾਉਣਾ,ਘੱਟ ਤੋਂ ਘੱਟ 14 ਦਿਨਾਂ ਦਾ ਕੰਮ ਦੇਣਾ,ਨਿਯੁਕਤੀ ਪੱਤਰ ਜਾਰੀ ਕਰਨਾ,ਕੰਮ ਨਾ ਮਿਲਣ ਤੇ ਬੇਰੁਜ਼ਗਾਰੀ ਭੱਤਾ ਦੇਣਾ,ਮਨਰੇਗਾ ਬਜ਼ਟ ਪਾਸ ਕਰਾਉਣ ਲਈ ਅਸਲੀ ਗਰਾਮ ਸਭਾਵਾਂ ਕਰਾਉਣੀਆਂ,ਜਾਬ ਕਾਰਡ ਬਣਾਉਣ ਲਈ ਪਿੰਡਾਂ’ਚ ਰੁਜ਼ਗਾਰ ਮੇਲੇ ਲਗਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਸਕੱਤਰ ਤੋਤਾ ਸਿੰਘ ਝੰਡੂਕੇ,ਗੁਰਦੀਪ ਸਿੰਘ ਗਿੱਲ,ਗੁਰਦੀਪ ਕੌਰ ਸਾਧੂਵਾਲਾ,ਸੁਖਪਾਲ ਸਿੰਘ,ਗੁਰਚਰਨ ਸਿੰਘ ਜਟਾਣਾ,ਧਰਮਪਾਲ ਸਿੰਘ ਫੱਤਾ,ਸਰਬਜੀਤ ਕੌਰ,ਨਛੱਤਰ ਸਿੰਘ,ਬੰਤਾ ਸਿੰਘ,ਬਿੱਕਰ ਸਿੰਘ,ਸੀਤਾ ਸਿੰਘ,ਸਿਮਰਜੀਤ ਕੌਰ ਤੋਂ ਇਲਾਵਾ ਡਾ.ਬਿੱਕਰਜੀਤ ਸਿੰਘ ਸਾਧੂਵਾਲਾ ਹਾਜ਼ਰ ਸਨ।