ਪੋਲੀਓ ਤੋਂ ਬਚਾਅ ਦੀ ਤੀਸਰੀ ਖੁਰਾਕ ਦੇਣ ਸਬੰਧੀ ਸਿਖਲਾਈ ਕੈਂਪ ਲਗਾਇਆ
ਸਰਦੂਲਗੜ੍ਹ-23 ਦਸੰਬਰ (ਜ਼ੈਲਦਾਰ ਟੀ.ਵੀ.) ਪੋਲੀਓ ਦੀ ਨਾਮੁਰਾਦ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਪੰਜਾਬ ਵਲੋਂ ਵਿੱਢੀ ਮੁਹਿੰਮ ਤਹਿਤ 1 ਜਨਵਰੀ 2023 ਨੂੰ ਸ਼ੁਰੂ ਕੀਤੀ ਜਾ ਰਹੀ ਤੀਸਰੀ ਖੁਰਾਕ (ਟੀਕਾਕਰਨ) ਸਬੰਧੀ ਸਥਾਨਕ ਸਿਵਲ ਹਸਪਤਾਲ ਵਿਖੇ ਡਾ.ਵੇਦ ਪ੍ਰਕਾਸ਼ ਸੰਧ ਦੀ ਅਗਵਾਈ’ਚ ਸਿਖਲਾਈ ਕੈਂਪ ਲਗਾਇਆ ਗਿਆ।ਡਾ.ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਵਾਂਢੀ ਦੇਸਾਂ’ਚ ਇਸ ਬਿਮਾਰੀ ਦੇ ਕੇਸ ਸਾਹਮਣੇ ਆਉਣ ਦੀ ਖ਼ਬਰਾਂ ਕਾਰਨ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਇਹ ਖੁਰਾਕ ਹੁਣ 9 ਮਹੀਨੇ ਦੇ ਬੱਚਿਆਂ ਨੂੰ ਖਸਰਾ ਰੁਬੇਲਾ ਟੀਕੇ ਦੇ ਨਾਲ ਲਗਾਈ ਜਾਵੇਗੀ।ਇਸ ਟੀਕੇ ਤੋਂ ਵਾਂਝੇ ਰਹੇ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਸਰਵੇ ਕਰਵਾਇਆ ਜਾਵੇਗਾ ਤਾਂ ਜੋ ਹਰ ਬੱਚੇ ਨੂੰ ਪੋਲੀਓ ਤੋਂ ਬਚਾਅ ਦੀ ਇਹ ਖੁਰਾਕ ਦਿੱਤੀ ਜਾ ਸਕੇ।ਇਸ ਮੌਕੇ ਸਿਹਤ ਇੰਸਪੈਕਟਰ ਹੰਸਰਾਜ,ਭੁਪਿੰਦਰ ਕਮੁਾਰ,ਨਿਰਮਲ ਸਿੰਘ ਕਣਕਵਾਲੀਆ,ਜਰਨੈਲ ਸਿੰਘ,ਬਲਜੀਤ ਕੌਰ,ਜੀਵਨ ਸਿੰਘ ਸਹੋਤਾ ਹਾਜ਼ਰ ਸਨ।