ਵਿਸ਼ਵ ਏਡਜ਼ ਜਾਗਰੂਕਤਾ ਸਬੰਧੀ ਲਗਾਇਆ ਸੈਮੀਨਾਰ
ਸਰਦੂਲਗੜ੍ਹ-1 ਦਸੰਬਰ (ਜ਼ੈਲਦਾਰ ਟੀ.ਵੀ.) ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਸਿਹਤ ਵਿਭਾਗ ਵਲੋਂ ਵਿਸ਼ਵ ਏਡਜ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਜਿਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਏਡਜ਼ ਇਕ ਲਾ-ਇਲਾਜ ਬਿਮਾਰੀ ਹੈ।ਇਹ ਸੁਰੱਖਿਅਤ ਵਿਅਕਤੀ ਨੂੰ ਏਡਜ਼ ਪੀੜਤ ਦਾ ਖੁਨ ਚੜ੍ਹਾਉਣ,ਗਰਭਵਤੀ ਮਹਿਲਾ ਤੋਂ ਨਵ ਜਨਮੇ ਬੱਚੇ ਨੂੰ ਅਸੁੱਰਖਿਅਤ ਯੌਨ ਸਬੰਧ ਤੇ ਵਰਤੀਆਂ ਹੋਈਆਂ ਸੂਈਆਂ ਤੇ ਸਰਿੰਜਾਂ ਦੀ ਮੁੜ ਵਰਤੋਂ ਨਾਲ ਇਕ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ।ਇਸ ਤੋਂ ਬਚਣ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ।ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਸਥਾਨਕ ਹਸਪਤਾਲ’ਚ ਇਸ ਬਿਮਾਰੀ ਦੀ ਜਾਂਚ ਦੇ ਪ੍ਰਬੰਧ ਹਨ।ਪੀੜਤ ਦਾ ਨਾਂਅ ਗੁਪਤ ਰੱਖਿਆ ਜਾਂਦਾ ਹੈ ਤੇ ਸਿਵਲ ਹਸਤਪਾਲ ਮਾਨਸਾ ਤੋਂ ਰੋਗੀ ਨੂੰ ਦਵਾਈ ਮੁਫ਼ਤ ਮਿਲਦੀ ਹੈ।ਇਸ ਮੌਕੇ ਪ੍ਰਿੰਸੀਪਲ ਡਾ.ਲਖਵੀਰ ਸਿੰਘ ਗਿੱਲ,ਪ੍ਰੋ.ਰਾਜਵਿੰਦਰ ਸਿੰਘ,ਗੁਰਵਿੰਦਰ ਸਿੰਘ ਤੋਂ ਇਲਾਵਾ ਸਿਹਤ ਕਰਮਚਾਰੀ ਸਰਬਜੀਤ ਕੌਰ,ਸਿਹਤ ਇੰਸਪੈਕਟਰ ਹੰਸਰਾਜ,ਨਿਰਮਲ ਸਿੰਘ,ਗਜ਼ਲਜੀਤ ਕੌਰ,ਹਰਜੀਤ ਕੌਰ,ਰਵਿੰਦਰ ਸਿੰਘ,ਜੀਵਨ ਸਹੋਤਾ ਹਾਜ਼ਰ ਸਨ।