ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸਰਦੂਲਗੜ੍ਹ-30 ਨਵੰਬਰ (ਜ਼ੈਲਦਾਰ ਟੀ.ਵੀ.) ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਦੇ ਖਿਲਾਫ ਇਕਜੁੱਟ ਹੋ ਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਰਾਹੀਂ ਮੱੁਖ ਮੰਤਰੀ ਤੇ ਸਿਹਤ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ।ਸਟੇਟ ਅਵਾਰਡੀ ਗੁਰਪ੍ਰੀਤ ਸਿੰਘ ਭੰਮਾ ਤੇ ਬਲਜੀਤਪਾਲ ਸਿੰਘ ਰਾਮਾਨੰਦੀ ਨੇ ਦੱਸਿਆ ਕਿ ਪਿਛਲੇ ਦਿਨੀ ਖੂਨਦਾਨ ਕੈਂਪ ਲਗਾਉਣ ਦੀ ਮਨਜ਼ੂਰੀ ਲਈ ਸਿਹਤ ਅਧਿਕਾਰੀ ਤੱਕ ਪਹੁੰਚ ਕੀਤੀ ਗਈ ਪਰ ਪ੍ਰਵਾਨਗੀ ਮਿਲਣ ਦੀ ਥਾਂ ਉਨ੍ਹਾਂ ਨੂੰ ਕਾਫੀ ਖੱਜਲ ਖੁਆਰਤਾ ਸਹਿਣੀ ਪਈ।ਜਿਸ ਕਰਕੇ ਬਾਹਰੋਂ ਕਿਸੇ ਨਿੱਜੀ ਬਲੱਡ ਬੈਂਕ ਦੀ ਟੀਮ ਦਾ ਪ੍ਰਬੰਧ ਕਰਨਾ ਪਿਆ ਸੀ।ਇਕੱਤਰ ਸਮਾਜ ਸੇਵੀ ਲੋਕਾਂ ਨੇ ਮੰਗ ਕੀਤੀ ਹੈ ਕਿ ਸਿਹਤ ਅਧਿਕਾਰੀ ਦੇ ਇਸ ਗੈਰ-ਜ਼ਿੰਮੇਦਾਰਾਨਾ ਰਵੱਈਏ ਲਈ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਅਮਨਦੀਪ ਸਿੰਘ ਹੀਰਕੇ,ਤਰਸੇਮ ਸੇਮੀ,ਗੁਰਪ੍ਰੀਤ ਸਿੰਘ ਹੀਰਕੇ,ਡਿੰਪਲ ਫਰਵਾਹੀਂ,ਮਨਜੀਤ ਸਿੰਘ ਭੱਟੀ,ਮਹਿਮਾ ਸਿੰਘ ਧਿੰਗੜ,ਸੁਮੀਰ ਛਾਬੜਾ,ਤਰਸੇਮ ਸਿੰਘ ਦੂਲੋਵਾਲ,ਰਣਵੀਰ ਸਿੰਘ ਕਾਕਾ ਮਾਨਸਾ,ਰਾਵਲ ਕੋਟੜਾ,ਬਾਰੂ ਸਿੰਘ ਰੱਲਾ,ਅੰਗਰੇਜ਼ ਚੰਦ ਝੁਨੀਰ ਹਾਜ਼ਰ ਸਨ।ਉਪਰੋਕਤ ਮਾਮਲੇ ਸਬੰਧੀ ਸਿਹਤ ਅਧਿਕਾਰੀ ਦਾ ਪੱਖ ਹੈ ਕਿ ਉਸ ਨੇ ਕਿਸ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ