ਸਾਹਿਬਜ਼ਾਦਾ ਜੁਝਾਰ ਸਿੰਘ ਕੋਟਧਰਮੂ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ਰਾਜ ਸਕੂਲੀ ਖੇਡਾਂ’ਚ ਦਿਖਾਈ ਸ਼ਾਨਦਾਰ ਖੇਡ

ਸਾਹਿਬਜ਼ਾਦਾ ਜੁਝਾਰ ਸਿੰਘ ਕੋਟਧਰਮੂ ਸਕੂਲ ਦੀ ਖਿਡਾਰਨਾਂ ਨੇ ਪੰਜਾਬ ਰਾਜ ਸਕੂਲੀ ਖੇਡਾਂ’ਚ ਦਿਖਾਈ ਸ਼ਾਨਦਾਰ ਖੇਡ

ਹਰਨੂਰ ਕੌਰ ਤੇ ਸੁਖਮਨਦੀਪ ਕੌਰ ਦੀ ਨੈਸ਼ਨਲ ਕੈਂਪ ਲਈ ਚੋਣ

ਸਰਦੂਲਗੜ੍ਹ- 29 ਨਵੰਬਰ (ਜ਼ੈਲਦਾਰ ਟੀ.ਵੀ.) ਬੀਤੇ ਦਿਨੀ ਮਲੇਰਕੋਟਲਾ ਵਿਖੇ ਸਮਾਪਤ ਹੋਈਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਖੋ-ਖੋ ਮੁਕਾਬਲਿਆਂ’ਚ ਮਾਨਸਾ ਜ਼ਿਲ੍ਹੇ ਵਲੋਂ ਖੇਡਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਦੀਆਂ ਖਿਡਾਰਨਾਂ ਦੀ ਸ਼ਾਨਦਾਰ ਖੇਡ ਦੀ ਬਦੌਲਤ ਜ਼ਿਲ੍ਹੇ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਹਰਨੂਰ ਕੌਰ,ਸੁਖਮਨਦੀਪ ਕੌਰ,ਪ੍ਰਭਜੋਤ ਕੌਰ,ਖੁਸ਼ਦੀਪ ਕੌਰ ਤੇ ਰਾਜਦੀਪ ਕੌਰ ਸਮੇਤ 5 ਖਿਡਾਰਨਾਂ ਜ਼ਿਲ੍ਹੇ ਦੀ ਟੀਮ’ਚ ਸ਼ਾਮਲ ਸਨ।ਜਿੰਨ੍ਹਾਂ’ਚੋਂ ਹਰਨੂਰ ਕੌਰ ਤੇ ਸੁਖਮਨਦੀਪ ਕੌਰ ਨੈਸ਼ਨਲ ਕੈਂਪ ਲਈ ਚੁਣੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਰੀਰਕ ਸਿੱਖਿਆ ਅਧਿਆਪਕ ਸਤਨਾਮ ਸਿੰਘ,ਕੋਚ ਸ਼ਿੰਗਾਰਾ ਸਿੰਘ ਤੇ ਅਧਿਆਪਕਾ ਨਾਮਦੀਪ ਕੌਰ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।ਸਕੂਲ ਪਰਤਣ ਪ੍ਰਧਾਨ ਅਵਤਾਰ ਸਿੰਘ,ਮੈਨੇਜ਼ਰ ਈਸਰ ਸਿੰਘ,ਸਮੂਹ ਸਟਾਫ ਤੇ ਮਾਪਿਆਂ ਵਲੋਂ ਜੇਤੂ ਬੱਚੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਹਰਪ੍ਰੀਤ ਕੌਰ,ਲਖਵਿੰਦਰ ਸਿੰਘ,ਰਵਨੀਤ ਕੌਰ,ਕੁਲਦੀਪ ਕੌਰ,ਬੱਬੂਜੀਤ ਕੌਰ,ਪੂਜਾ ਰਾਣੀ ਹਾਜ਼ਰ ਸਨ।

Read Previous

ਸੈਕਰਡ ਸੌਲਜ਼ ਸਕੂਲ ਸਰਦੂਲਗੜ੍ਹ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ

Read Next

ਜ਼ਿਲ੍ਹਾ ਸਿਹਤ ਅਧਿਕਾਰੀ ਖਿਲਾਫ ਮਾਨਸਾ ਦੀਆਂ ਸਮਾਜ ਸੇਵੀ ਸੰਸਥਾਵਾਂ ਹੋਈਆਂ ਇਕਜੁੱਟ

Leave a Reply

Your email address will not be published. Required fields are marked *

Most Popular

error: Content is protected !!