ਸੈਕਰਡ ਸੌਲਜ਼ ਸਕੂਲ ਸਰਦੂਲਗੜ੍ਹ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ
ਸਰਦੂਲਗੜ੍ਹ- 29 ਨਵੰਬਰ (ਜ਼ੈਲਦਾਰ ਟੀ.ਵੀ.) ਭਾਈ ਭਗਵਾਨ ਦਾਸ ਐਜੂਕੇਸ਼ਨਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਸੈਕਰਡ ਸੌਲਜ਼ ਸਕੂਲ ਸਰਦੂਲਗੜ੍ਹ ਵਿਖੇ ਦੂਸਰਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ।ਜਿਸ ਦਾ ਉਦਘਾਟਨ ਪ੍ਰਿੰਸੀਪਲ ਅਮਨਦੀਪ ਕੌਰ ਗਿੱਲ ਨੇ ਖੇਡਾਂ ਨੂੰ ਸਮਰਪਿਤ ਮਸ਼ਾਲ ਜਲਾ ਕੇ ਕੀਤਾ।ਇਸ ਦੌਰਾਨ ਟਰੈਕ ਐਂਡ ਫੀਲਡ ਤੋਂ ਇਲਾਵਾ ਛੋਟੇ ਬੱਚਿਆਂ ਲਈ ਮਨੋਰੰਜਕ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।ਮੁੱਖ ਮਹਿਮਾਨ ਸੁਨੀਤ ਇੰਦਰ ਸਿੰਘ ਵਾਲੀਆ ਡਿਪਟੀ ਡਾਇਰੈਕਟਰ ਜੀ.ਐੱਸ.ਟੀ. ਇੰਟੈਲੀਜੈਂਸ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਤ ਕੀਤਾ।ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦਾ ਮਾਨਸਿਕ,ਸਰੀਰਕ ਤੇ ਸਮਾਜਿਕ ਵਿਕਾਸ ਕਰਦੀਆਂ ਹਨ।ਖਿਡਾਰੀ ਅੰਦਰ ਅਨੁਸ਼ਾਸਨ,ਆਗਿਆਕਾਰੀ,ਸਹਿਣਸ਼ੀਲਤਾ ਤੇ ਸਹਿਯੋਗ ਦੀ ਭਾਵਨਾ ਜਿਹੇ ਗੁਣ ਆਪ ਮੁਹਾਰੇ ਆ ਜਾਂਦੇ ਹਨ।ਵਿਸ਼ੇਸ਼ ਮਹਿਮਾਨ ਗੋਲਡ ਮੈਡਲ ਜੇਤੂ ਬਾਸਕਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਰਿੰਪੀ ਬਰਾੜ ਨੇ ਖਿਡਾਰੀਆਂ ਨਾਲ ਖੇਡ ਬਾਰੀਕੀਆਂ ਦੇ ਨੁਕਤੇ ਸਾਂਝੇ ਕੀਤੇ।ਇਸ ਮੌਕੇ ਮਨਜਿੰਦਰ ਸਿੰਘ ਜੁਲਕਾ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ,ਦਿਲਬਰਪਾਲ ਸਿੰਘ,ਆਲਮਬੀਰ ਸਿੰਘ,ਬੱਚਿਆਂ ਦੇ ਮਾਪੇ,ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।