ਪਰਿਆਸ ਟਰੱਸਟ ਨੇ ਆਰੰਭਿਆ ਵਾਹਨਾਂ ਦੇ ਰਿਫਲੈਕਟਰ ਲਗਾਉਣ ਦਾ ਕਾਰਜ

ਪਰਿਆਸ ਟਰੱਸਟ ਨੇ ਆਰੰਭਿਆ ਵਾਹਨਾਂ ਦੇ ਰਿਫਲੈਕਟਰ ਲਗਾਉਣ ਦਾ ਕਾਰਜ

ਆਪੋ ਆਪਣੇ ਵਾਹਨਾਂ ਦੇ ਪਿਛੇ ਰਿਫਲੈਕਟਰ ਜ਼ਰੂਰ ਲਗਵਾਏ ਜਾਣ-ਐਸ.ਡੀ.ਐਮ.

ਸਰਦੂਲਗੜ੍ਹ-23 ਨਵੰਬਰ (ਜ਼ੈਲਦਾਰ ਟੀ.ਵੀ.) ਸਰਦ ਮੌਸਮ ਦੀ ਆਮਦ ਤੇ ਆਉਣ ਵਾਲੇ ਦਿਨਾਂ’ਚ ਪੈਣ ਵਾਲੀ ਧੁੰਦ ਨੂੰ ਮੱਦੇਨਜ਼ਰ ਰੱਖਦਿਆਂ ਪਰਿਆਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਨੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਦਾ ਸ਼ਲਾਘਾ ਯੋਗ ਕਾਰਜ ਆਰੰਭਿਆ ਹੈ।ਜਿਸ ਦੀ ਸ਼ੁਰੂਆਤ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਤੇ ਉਪ ਕਪਤਾਨ ਪੁਲਿਸ ਗੋਬਿੰਦਰ ਸਿੰਘ ਦੁਆਰਾ ਆਵਾਜਈ ਸਾਧਨਾਂ ਤੇ ਰਿਫਲੈਕਟਰ ਲਗਾ ਕੇ ਕੀਤੀ ਗਈ।ਉਕਤ ਅਧਿਕਾਰੀਆਂ ਨੇ ਟਰੱਸਟ ਦੇ ਯਤਨਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਾਹਨ ਦੇ ਪਿੱਛੇ ਅਜਿਹੇ ਯੰਤਰ ਲੱਗੇ ਹੋਣ ਨਾਲ ਹਨੇਰੇ’ਚ ਹਾਦਸਾ ਵਾਪਰ ਜਾਣ ਤੋਂ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਸਾਰੇ ਲੋਕ ਆਪੋ ਆਪਣੇ ਵਾਹਨਾਂ ਦੇ ਮਗਰ ਇਸ ਉਪਕਰਣ ਦੀ ਵਰਤੋਂ ਜ਼ਰੂਰ ਕਰਨ।ਇਸ ਮੌਕੇ ਥਾਣਾ ਮੁਖੀ ਪ੍ਰਵੀਨ ਕੁਮਾਰ,ਟਰੱਸਟ ਦੇ ਪ੍ਰਧਾਨ ਪ੍ਰੇਮ ਗਰਗ,ਬਲਦੇਵ ਸਿੰਘ,ਫਰੰਗੀ ਜੈਨ,ਰਵੀ ਗਰਗ,ਤੀਸ਼ੀ ਖੁੰਗਰ,ਪ੍ਰਦੀਪ ਕਾਕਾ ਉੱਪਲ ,ਬਲਵਿੰਦਰ ਅਰੋੜਾ,ਜਸਵਿੰਦਰ ਵੀਰਾ ਹਾਜ਼ਰ ਸਨ।

Read Previous

ਸਰਦੂਲਗੜ੍ਹ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ

Read Next

ਨੌਜਵਾਨ ਵਰਗ ਨੂੰ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ- ਐਸ.ਡੀ.ਐਮ. ਪੂਨਮ ਸਿੰਘ

Leave a Reply

Your email address will not be published. Required fields are marked *

Most Popular

error: Content is protected !!