69 ਸਾਲ ਦੀ ਉਮਰ’ਚ ਹੋਇਆ ਦੇਹਾਂਤ
ਸਰਦੂਲਗੜ੍ਹ- 19 ਨਵੰਬਰ(ਜ਼ੈਲਦਾਰ ਟੀ.ਵੀ.) ਪ੍ਰਸਿੱਧ ਅਦਾਕਾਰਾ ਦਲਜੀਤ ਕੌਰ ਦਾ ਲੰਘੇ ਵੀਰਵਾਰ 18 ਨਵੰਬਰ 2022 ਨੂੰ ਦੇਹਾਂਤ ਹੋ ਗਿਆ।ਉਹ ਦਿਮਾਗੀ ਬਿਮਾਰੀ ਤੋਂ ਪੀੜਤ ਸਨ।ਜਿਸ ਕਰਕੇ ਬੀਤੇ ਜੀਵਨ ਬਾਰੇ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਿਹਾ ਸੀ।ਦਲਜੀਤ ਕੌਰ ਨੇ 10 ਹਿੰਦੀ ਤੇ 70 ਪੰਜਾਬੀ ਫਿਲਮਾਂ’ਚ ਕੰਮ ਕੀਤਾ।ਪੰਜਾਬੀ ਸਿਨੇਮਾ ਜਗਤ’ਚ ਉਨ੍ਹਾਂ ਨੂੰ ਫਿਲਮਾਂ ਦੀ ਰਾਣੀ ਵੀ ਕਿਹਾ ਜਾਂਦਾ ਸੀ।ਮਾਮਲਾ ਗੜਬੜ ਹੈ,ਕੀ ਬਣੂ ਦੁਨੀਆਂ ਦਾ,ਪਟੋਲਾ,ਪੁੱਤ ਜੱਟਾਂ ਦੇ ਤੇ ਹੋਰ ਅਨੇਕਾਂ ਫਿਲਮਾਂ’ਚ ਬਿਹਤਰ ਅਦਾਕਾਰੀ ਨਾਲ ਪੰਜਾਬੀ ਫਿਲਮਾਂ ਨੂੰ ਇਕ ਨਵਾਂ ਮੁਕਾਮ ਦਿੱਤਾ।ਪਤੀ ਹਰਮਿੰਦਰ ਸਿੰਘ ਦੀ ਸੜਕ ਹਾਦਸੇ’ਚ ਮੌਤ ਹੋ ਜਾਣ ਤੋਂ ਬਾਅਦ ਅਦਾਕਾਰੀ ਤੋਂ ਪਾਸਾ ਵੱਟ ਲਿਆ ਸੀ।ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ’ਚ 1953 ਨੂੰ ਹੋਇਆ ਪਰ ਮੂਲ ਰੂਪ’ਚ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਜ਼ਿਲ੍ਹੇ ਦੇ ਐਤੀਆਣਾ ਪਿੰਡ ਦਾ ਵਸਨੀਕ ਸੀ।ਦਿੱਲੀ ਦੇ ਸ੍ਰੀ ਰਾਮ ਕਾਲਜ ਤੋਂ ਗਰੈਜੂਏਸ਼ਨ ਤੇ ਫਿਲਮ ਐਂਡ ਟੈਲੀਵਿਜ਼ਨ ਸੰਸਥਾ ਪੂਨਾ ਤੋਂ ਅਦਾਕਾਰੀ ਦਾ ਕੋਰਸ ਪਾਸ ਕੀਤਾ।ਜ਼ਿੰਦਗੀ ਦਾ ਆਖਰੀ ਸਮਾਂ ਉਨ੍ਹਾਂ ਨੇ ਆਪਣੇ ਭਤੀਜੇ ਹਰਜਿੰਦਰ ਸਿੰਘ ਖੰਗੂੜਾ ਦੇ ਘਰ ਲੁਧਿਆਣਾ ਵਿਖੇ ਬਤੀਤ ਕੀਤਾ।